ਆਨਲਾਈਨ ਪ੍ਰਮਾਣ ਪੱਤਰ
ਪੰਜਾਬ ਦੇ ਜਿਲ੍ਹੇ ਦੇ ਨਾਗਰਿਕ ਨੂੰ ਜਨਮ ਸਰਟੀਫਿਕੇਟ, ਮੌਤ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਹਥਿਆਰਾਂ ਦੀ ਗਿਣਤੀ, ਹਥਿਆਰ ਲਾਇਸੈਂਸ, ਮੈਰਿਜ ਸਰਟੀਫਿਕੇਟ ਅਤੇ ਹੋਰ ਬਹੁਤ ਸਾਰੇ ਸਰਟੀਫਿਕੇਟ ਪ੍ਰਦਾਨ ਕੀਤੇ ਜਾਂਦੇ ਹਨ ਜਿਹੜੇ ਕਿ ਵੱਖ ਵੱਖ ਵਿਭਾਗਾਂ ਹੇਠ ਆਉਂਦੇ ਹਨ ।
ਪੰਜਾਬ ਸਰਕਾਰੀ ਵੇਬਸਾਇਟ : http://punjab.gov.in
ਤੁਸੀਂ ਦੋ ਤਰੀਕਿਆਂ ਰਾਹੀਂ ਅਰਜ਼ੀ ਦੇ ਸਕਦੇ ਹੋ :
-
ਆਨਲਾਇਨ
- ਬਿਨੈ ਕਰਨ ਲਈ http://punjab.gov.in, ਪੰਜਾਬ ਰਾਜ ਸਰਕਾਰੀ ਪੋਰਟਲ, ਤੇ ਜਾਓ।
- ਮੀਨੂ ਵਿੱਚ “ਆਨਲਾਈਨ ਸੇਵਾਵਾਂ” ਤੇ ਇਸ਼ਾਰਾ ਕਰੋ।
- ਫਿਰ ਸੰਬੰਧਤ ਵਿਭਾਗ ਦੇ ਅਧੀਨ ਇੱਛਤ ਸਰਟੀਫਿਕੇਟ ਤੇ ਕਲਿੱਕ ਕਰੋ ।
- “ਅਪਲਾਈ ਆਨਲਾਈਨ” ਬਟਨ ਤੇ ਕਲਿਕ ਕਰੋ ।
ਤੁਹਾਨੂੰ ਈ-ਫਾਰਮ ਦੇ ਨਾਗਰਿਕ ਲਾਗਇਨ ਤੇ ਨਿਰਦੇਸ਼ਤ ਕਿਤਾ ਜਾਵੇਗਾ । - ਲੋਗਿਨ ਜਾਂ ਰਗਿਸਟਰ ਕਰੋ ।
ਜੇਕਰ ਤੁਸੀਂ ਨਵੇਂ ਯੂਜਰ ਹੋ ਤਾਂ ਕੋਈ ਵੀ ਬੇਨਤੀ ਤੋ ਪਹਿਲਾਂ “ਨਵਾਂ ਯੂਜ਼ਰ ਰਜਿਸਟਰ” ਤੇ ਕਲਿੱਕ ਕਰਕੇ ਆਪਣਾ ਵੇਰਵਾ ਬਣਾਉ ।
ਜੇ ਤੁਸੀਂ ਪਹਿਲਾਂ ਰੇਜਿਸਟਰ ਕਿਤਾ ਹੋਆ ਤਾਂ ਲਾਗਇਨ ਆਈ-ਡੀ ਤੇ ਪਾਸਵਰਡ ਭਰ ਕੇ ‘Login‘ ਬਟਨ ਤੇ ਕਲਿੱਕ ਕਰੋ । - “Fresh Application” ਵਿੱਚ ਤੇ ਜਾਓ ਅਤੇ ਫਾਰਮ ਭਰੋ।
ਫਾਰਮ ਤੁਸੀਂ ਆਨਲਾਇਨ ਵੀ ਭਰ ਸਕਦੇ ਹੋ ਜਾਂ ਫੇਰ ਡਾਉਨਲੋਡ ਕਰਕੇ ਭਰ ਕੇ ਤੇ ਫੇਰ ਇਥੇ ਅਪਲੋਡ ਕਰ ਸਕਦੇ ਹੋ। - ਫਾਰਮ ਭਰ ਕੇ “Submit” ਕਰ ਦੇਓ
ਵਧੇਰੇ ਜਾਣਕਾਰੀ ਲਈ ਪੰਜਾਬ ਸਰਕਾਰ ਦੀ ਵੇਬਸਾਇਟ ਦੇ ਏਸ ਲਿੰਕ ਤੇ ਜਾਓ : ਆਨਲਾਇਨ ਅਪਲਾਈ ਕਿਵੇਂ ਕਰੀਏ?
-
ਆਫ਼ਲਾਇਨ
ਆਫ਼ਲਾਇਨ ਤਰੀਕੇ ਵਿੱਚ ਫਾਰਮ ਨੂੰ ਡਾਉਨਲੋਡ ਕਰੋ, ਫਾਰਮ ਭਰੋ, ਸਾਰੇ ਲੋੜੀਂਦੇ ਦਸਤਾਵੇਜਾਂ ਨੂੰ ਨੱਥੀ ਕਰੋ ਅਤੇ ਸਾਰੇ ਲੋੜੀਂਦੇ ਮੂਲ ਦਸਤਾਵੇਜ਼ ਸਮੇਤ ਕਾਊਂਟਰ ਸੇਵਾਵਾਂ ਪ੍ਰਾਪਤ ਕਰਨ ਲਈ ਨਜ਼ਦੀਕੀ ਸੇਵਾ ਕੇਂਦਰ ਤੇ ਜਾਓ । ਫਾਰਮ 2 ਤਰੀਕੇ ਤੋਂ ਡਾਉਨਲੋਡ ਕਰ ਸਕਦੇ ਹੋ :
- ਲਿੰਕ ਈ-ਫਾਰਮ ਪੰਜਾਬ ਤੇ ਜਾਓ ਅਤੇ ਇੱਛਤ ਸਰਟੀਫਿਕੇਟ ਫਾਰਮ ਡਾਊਨਲੋਡ ਕਰੋ
- ਵੇਬਸਾਇਟ http://punjab.gov.in ਤੇ ਜਾਓ । ਮੀਨੂ ਵਿੱਚ “ਆਨਲਾਈਨ ਸੇਵਾਵਾਂ” ਤੇ ਇਸ਼ਾਰਾ ਕਰੋ। ਫਿਰ ਸੰਬੰਧਤ ਵਿਭਾਗ ਦੇ ਅਧੀਨ ਇੱਛਤ ਸਰਟੀਫਿਕੇਟ ਤੇ ਕਲਿੱਕ ਕਰੋ । ਫਾਰਮ ਨੂੰ ਡਾਉਨਲੋਡ ਕਰਨ ਲਈ PDF ‘ਤੇ ਕਲਿਕ ਕਰੋ
ਵਿਜ਼ਿਟ: http://punjab.gov.in/eform/login.xhtml
ਸਥਾਨ : ਪੰਜਾਬ ਸਰਕਾਰੀ ਪੋਰਟਲ