ਰੂਪ ਰੇਖਾ

2011 ਦੀ ਮਰਦਮਸ਼ੁਮਾਰੀ ਦੇ ਆਰਜ਼ੀ ਆਬਾਦੀ ਦੇ ਅੰਕੜਿਆਂ ਦੇ ਅਨੁਸਾਰ, ਕੁਲ ਮੰਡਲ ਹਨ: 1.

ਲੇਬਲ ਮੁੱਲ ਲੇਬਲ ਮੁੱਲ
ਜ਼ਿਲ੍ਹਾ ਕੋਡ 31
ਖੇਤਰ 2406.84 ਵਰਗ ਕਿਲੋਮੀਟਰ ਮਾਲੀਆ ਵੰਡ ਦੀ ਗਿਣਤੀ 1
(ਫਿਰੋਜ਼ਪੁਰ ਮੰਡਲ)
ਮਾਲੀਆ ਉਪ ਵਿਭਾਜਨ ਦੀ ਗਿਣਤੀ 3 ਤਹਿਸੀਲਾਂ ਦੀ ਗਿਣਤੀ 3
(0 ਪੇਂਡੂ +0 ਸ਼ਹਿਰੀ)
ਬਲਾਕ ਦੀ ਗਿਣਤੀ 6
(0 ਪੇਂਡੂ +0 ਸ਼ਹਿਰੀ)
ਵਿਧਾਨ ਸਭਾ ਚੋਣ ਖੇਤਰ ਦੀ ਗਿਣਤੀ 4
ਪਿੰਡਾਂ ਦੀ ਗਿਣਤੀ 689 ਮਾਲੀਆ ਪਿੰਡਾਂ ਦੀ ਗਿਣਤੀ 641
ਗ੍ਰਾਮ ਪੰਚਾਇਤਾਂ ਦੀ ਗਿਣਤੀ
(ਪਿੰਡਾਂ ਦੀਆਂ ਪੰਚਾਇਤਾਂ)
767 ਤਾਲੁਕਾ ਪੰਚਾਇਤਾਂ ਦੀ ਗਿਣਤੀ
(ਬਲਾਕ ਕੌਂਸਲਾਂ)
6
ਨਗਰ ਪੰਚਾਇਤਾਂ ਦੀ ਗਿਣਤੀ
(ਨਗਰ ਕੌਂਸਲਾਂ)
8
(ਗੁਰੂ ਹਰਸਹਾਏ, ਫਿਰੋਜਪੁਰ ਸਿਟੀ,
ਫਿਰੋਜ਼ਪੁਰ ਛਾਉਣੀ, ਮਮਦੋਟ,
ਮੁਦਕੀ, ਜ਼ੀਰਾ, ਤਲਵੰਡੀ ਭਾਈ, ਮੱਖੂ)
ਨਗਰ ਨਿਗਮਾਂ ਦੀ ਗਿਣਤੀ 0
ਜ਼ਿਲਾ ਪੱਧਰ ‘ਤੇ ਚਲ ਰਹੀ
ਪੰਚਾਇਤੀ ਰਾਜ ਸੰਸਥਾ
ਜ਼ਿਲ੍ਹਾ ਪ੍ਰੀਸ਼ਦ
ਸਾਖਰਤਾ ਦਰ 95% (ਜਨਗਣਨਾ -2011 ਦੇ ਅਨੁਸਾਰ) ਵਾਹਨ ਰਜਿਸਟਰੇਸ਼ਨ ਨੰਬਰ PB 05

ਜ਼ਿਲ੍ਹੇ ਦਾ ਕੁੱਲ ਭੂਗੋਲਿਕ ਖੇਤਰ 5303 ਵਰਗ ਕਿਲੋਮੀਟਰ ਹੈ, ਜਿਸ ਵਿਚੋਂ ਬੇਟ ਖੇਤਰ ਦੇ ਅਧੀਨ 3258.78 ਵਰਗ ਕਿਲੋਮੀਟਰ ਅਤੇ ਬਾਰਡਰ ਖੇਤਰ ਦੇ ਅਧੀਨ 196.63 ਵਰਗ ਕਿ.ਮੀ. ਹੈ । ਜ਼ਿਲ੍ਹੇ ਦਾ ਭੂਗੋਲ ਵੀ ਹੈ । ਇਹ ਸਮੁੰਦਰੀ ਜੜ੍ਹਾਂ ਦਾ ਇੱਕ ਪਲੇਨ ਹੈ ਜੋ ਹੌਲੀ ਹੌਲੀ 2 ਫੁੱਟ ਪ੍ਰਤੀ ਮੀਲ ਤੇ ਉੱਤਰ-ਪੂਰਬ ਨੂੰ ਦੱਖਣ-ਪੱਛਮ ਬਣਾਉਂਦਾ ਹੈ। ਜਿਲ੍ਹਾ ਨੂੰ ਸਤਲੁਜ ਦਰਿਆ ਦੇ ਕੋਰਸ ਦੇ ਸਮਾਨ ਨਾਲ ਚੱਲ ਰਹੇ ਤਿੰਨ ਮੁੱਖ ਬੇਲਟਾਂ ਵਿਚ ਵੰਡਿਆ ਗਿਆ ਹੈ ।ਦੱਖਣ ਪੱਛਮੀ ਪਾਸੇ ਸੜ੍ਹਕੀ ਖੇਤਰ  ਜਿਸਨੂੰ “ਹਿਟਾਰ” ਕਿਹਾ ਜਾਂਦਾ ਹੈ, ਜਿਸ ਵਿੱਚ ਜ਼ਮੀਨ ਦੀ ਜੜ੍ਹਾਂ ਗੂੜ੍ਹੀ ਅਤੇ ਸਲੇਟੀ ਮਿੱਟੀ ਹੁੰਦੀ ਹੈ, ਰੇਤ ਦੇ ਪਾਣੀਆਂ ਨਾਲ ਮਿਲਦੀ ਹੈ । ਦੱਖਣ ਪੂਰਬ ਵੱਲ, ਰੋਹੀ ਅਤੇ ਮੁਖੀ ਪਲੇਨਾਂ ਵਿੱਚ ਹਲਕੇ ਅਤੇ ਰੇਤਲੀ ਮਿੱਟੀ ਅਤੇ ਖਾਰੇ ਪਾਣੀ ਦੀ ਖੂਹ ਹੈ । ਜਿਲ੍ਹਾ ਵਿੱਚ ਦੋ ਕਿਸਮਾਂ ਦੀ ਮਿੱਟੀ ਹੈ ਜਿਵੇਂ ਕਿ ਚੈਸਟਨਟ ਭੂਰੇ (ਆਲੂਆਂ) -69% ਅਤੇ ਮਾਰੂਥਲ ਦੀ ਧਰਤੀ (31%)

ਜਿਲ੍ਹਾ ਫਿਰੋਜ਼ਪੁਰ ਭਾਰਤ ਪਾਕਿਸਤਾਨ ਬਾਰਡਰ ਉਪਰ ਸਥਿਤ ਹੈ, ਇਸਦੇ ਪੂਰਬ ਵੱਲ ਫਰੀਦਕੋਟ ਅਤੇ ਮੋਗਾ ਜਿਲ੍ਹੇ ਹਨ ਅਤੇ ਦੱਖਨ ਵੱਲ ਮੁਕਤਸਰ ਜਿਲ੍ਹਾ ਸਥਿਤ ਹੈ। ਉਤਰ-ਪੂਰਬ ਵੱਲ ਫਿਰੋਜ਼ਪੁਰ ਨੂੰ ਸਤਲੁਜ ਦਰਿਆ ਕੁਦਰਤੀ ਤੌਰ ਤੇ ਕਪੂਰਥਲਾ ਜਿਲ੍ਹੇ ਤੋਂ ਵੱਖ ਕਰਦਾ ਹੈ ਅਤੇ ਦੱਖਣ ਪੱਛਮ ਵੱਲ ਫਾਜਿਲਕਾ ਜਿਲ੍ਹਾ ਇਸ ਦੀਆਂ ਹੱਦਾਂ ਨੂੰ ਛੂੰਹਦਾ ਹੈ। ਸਤਲੁਜ ਅਤੇ ਬਿਆਸ ਦੀ ਸਾਂਝੀ ਧਾਰਾ ਜਿਲ੍ਹੇ ਨੂੰ ਉਤਰ-ਪੱਛਮ ਵੱਲੋਂ ਤਰਨਤਾਰਨ ਜਿਲ੍ਹੇ ਤੋਂ ਵੱਖ ਕਰਦੀ ਹੋਈ ਅੱਗੇ ਜਾ ਕੇ ਪਾਕਿਸਤਾਨ ਤੋਂ ਵੀ ਨਿਖੇੜਦੀ ਹੈ, ਹਾਲਾਂ ਕਿ ਕਈ ਥਾਈਂ ਧਾਰਾ ਦੀ ਦੋਹੀਂ ਪਾਸੀਂ ਵੀ ਕੁਝ ਖੇਤਰ ਭਾਰਤ ਅਤੇ ਫਿਰੋਜ਼ਪੁਰ ਨਾਲ ਸਬੰਧਿਤ ਹੈ।

ਜਨਗਣਨਾ -2011 ਅਨੁਸਾਰ ਜ਼ਿਲ੍ਹਾ ਅਤੇ ਤਹਿਸੀਲ ਆਧਾਰਤ ਜਨਸੰਖਿਆ ਅਤੇ ਸ਼ਹਿਰੀ ਜਨਸੰਖਿਆ

ਤਹਿਸੀਲ ਪੇਂਡੂ ਸ਼ਹਿਰੀ ਕੁੱਲ ਕੁੱਲ ਪ੍ਰਤੀਸ਼ਤ
ਕੁੱਲ ਮਰਦ ਮਾਦਾ ਕੁੱਲ ਮਰਦ ਮਾਦਾ ਕੁੱਲ %ਪੇਂਡੂ %ਸ਼ਹਿਰੀ
ਫ਼ਿਰੋਜ਼ਪੁਰ 387130 193761 173369 199727 108423 91304 566857 64.77 35.23
ਜ਼ੀਰਾ 189871 99185 90686 68364 35816 32548 258235 73.53 26.47
ਗੁਰੂ ਹਰਸਹਾਏ 159647 83357 76290 17179 9106 8073 176826 90.28 9.72
ਕੁੱਲ 716648 376303 340345 285270 153345 131925 1001918 71.53 28.47

ਫਿਰੋਜ਼ਪੁਰ ਜਿਲ੍ਹੇ ਦੇ ਜਲਵਾਯੂ, ਸਮੁੱਚੇ ਤੌਰ ਤੇ ਖੁਸ਼ਕ ਜਲਵਾਯੂ ਹੈ, ਜਿਸ ਵਿਚ ਤੇਜ਼ ਗਰਮੀ ਦੀ ਰੁੱਤ, ਇਕ ਸੰਖੇਪ ਵਰਖਾ ਰੁੱਤ ਅਤੇ ਸਰਦੀਆਂ ਨਾਲ ਜਾ ਜੁੜਦੀਆਂ ਵਿਸ਼ੇਸ਼ਤਾਵਾਂ ਹਨ। ਸਾਲ ਨੂੰ ਚਾਰ ਰੁੱਤਾਂ ਵਿਚ ਵੰਡਿਆ ਜਾ ਸਕਦਾ ਹੈ। ਨਵੰਬਰ ਤੋਂ ਮਾਰਚ ਤੱਕ ਮੌਸਮ ਠੰਡਾ ਰਹਿੰਦਾ ਹੈ, ਜਿਸ ਮਗਰੋਂ ਗਰਮ ਰੁੱਤ ਆਉਂਦੀ ਹੈ, ਜੋ ਜੂਨ ਦੇ ਅੰਤ ਤੱਕ ਰਹਿੰਦੀ ਹੈ। ਜੁਲਾਈ ਤੋਂ ਅੱਧ ਸਤੰਬਰ ਤੱਕ ਦਾ ਸਮਾਂ ਦੱਖਣੀ-ਪੱਛਮੀ ਮਾਨਸੂਨ ਦਾ ਕਾਲ ਹੁੰਦਾ ਹੈ। ਸਤੰਬਰ ਦੇ ਦੂਜੇ ਅੱਧ ਤੋਂ ਲੈ ਕੇ ਸਾਰੇ ਅਕਤੂਬਰ ਤੱਕ ਦੇ ਸਮੇਂ ਨੂੰ ਉਤਰ-ਮਾਨਸੂਨੀ ਜਾਂ ਪਰਿਵਰਤਨ ਕਾਲ ਦਾ ਸਮਾਂ ਕਿਹਾ ਜਾ ਸਕਦਾ ਹੈ।

ਲਗਭਗ ਮਾਰਚ ਦੇ ਅੰਤ ਤੋਂ ਹੀ ਤਾਪਮਾਨ ਤੇਜੀ ਨਾਲ ਵਧਣ ਲੱਗਦਾ ਹੈ ਜੋ ਜੂਨ ਤੱਕ ਵੱਧਦਾ ਰਹਿੰਦਾ ਹੈ, ਜੋ ਕਿ ਆਮ ਤੌਰ ਤੇ ਸੱਭ ਤੋਂ ਗਰਮ ਮਹੀਨਾ ਹੁੰਦਾ ਹੈ ਅਤੇ ਕਿਸੇ-ਕਿਸੇ ਦਿਨ ਤਾਪਮਾਨ ਲਗਭਗ 47 ਡਿਗਰੀ ਤੱਕ ਵੀ ਰਿਕਾਰਡ ਕੀਤਾ ਜਾਂਦਾ ਹੈ। ਫਿਰ ਜੂਨ ਦੇ ਅੰਤ ਜਾਂ ਜੁਲਾਈ ਦੇ ਆਰੰਭ ਵਿਚ ਮਾਨਸੂਨ ਪੌਣਾਂ ਦੇ ਆਗਮਨ ਨਾਲ ਤਾਪਮਾਨ ਵਿਚ ਸੁਖਾਵੀਂ ਗਿਰਾਵਟ ਹੋਣ ਲੱਗਦੀ ਹੈ, ਪ੍ਰੰਤੂ ਜੁਲਾਈ ਤੋਂ ਅਗਸਤ ਤੱਕ ਹਵਾ ਵਿਚ ਨਮੀ ਦੇ ਵੱਧ ਜਾਣ ਕਾਰਨ ਮੌਸਮ ਫਿਰ ਵੀ ਅਸਹਿਣਯੋਗ ਹੀ ਰਹਿੰਦਾ ਹੈ। ਸਤੰਬਰ ਦੇ ਦੂਜੇ ਹਫ਼ਤੇ ਤੱਕ ਦਿਨ ਅਤੇ ਰਾਤ ਦੋਵਾਂ ਦੇ ਹੀ ਤਾਪਮਾਨ ਵਿਚ ਗਿਰਾਵਟ ਆਉਣੀ ਸ਼ੁਰੂ ਹੋ ਜਾਂਦੀ ਹੈ, ਰਾਤ ਦੇ ਤਾਪਮਾਨ ਦੀ ਗਿਰਾਵਟ ਦਿਨ ਦੇ ਮੁਕਾਬਲੇ ਵਧੇਰੇ ਹੁੰਦੀ ਹੈ। ਅਕਤੂਬਰ ਤੋਂ ਮਗਰੋਂ ਦਿਨ ਅਤੇ ਰਾਤ ਦਾ ਤਾਪਮਾਨ ਤੇਜ਼ੀ ਨਾਲ ਹੇਠਾਂ ਜਾਣ ਲੱਗਦਾ ਹੈ, ਜੋ ਜਨਵਰੀ ਤੱਕ ਜ਼ਾਰੀ ਰਹਿੰਦਾ ਹੈ। ਜਨਵਰੀ, ਜੋ ਕਿ ਸਭ ਤੋਂ ਠੰਡਾ ਮਹੀਨਾ ਹੁੰਦਾ ਹੈ, ਜਿਸ ਦੌਰਾਨ ਕਈ ਵਾਰ ਤਾਪਮਾਨ ਪਾਣੀ ਦੇ ਜਮਾਓ ਦਰਜ਼ੇ ਤੋਂ ਇੱਕ ਜਾਂ ਦੋ ਡਿਗਰੀ ਹੇਠਾਂ ਤੱਕ ਵੀ ਚਲਾ ਜਾਂਦਾ ਹੈ।

ਜਿਲ੍ਹੇ ਵਿਚ ਵਰਖਾ ਆਮ ਤੌਰ ਤੇ ਦੱਖਣ-ਪਛਮ ਤੋਂ ਉਤਰ-ਪੂਰਬ ਵੱਲ ਨੂੰ ਵੱਧਦੀ ਹੈ। ਜਿਲ੍ਹੇ ਵਿਚ ਕੁੱਲ ਸਾਲਾਨਾ ਵਰਖਾ ਦੀ 70% ਵਰਖਾ ਸਿਰਫ ਜਲਾਈ ਤੋਂ ਸਤੰਬਰ ਦੇ ਸਮੇਂ ਦੌਰਾਨ ਹੀ ਹੁੰਦੀ ਹੈ, ਜੁਲਾਈ ਅਤੇ ਸਤੰਬਰ ਸੱਭ ਤੋਂ ਭਾਰੀ ਵਰਖਾ ਵਾਲੇ ਮਹੀਨੇ ਹੁੰਦੇ ਹਨ। ਕੁਝ ਵਰਖਾ ਪੂਰਵ-ਮਾਨਸੂਨ ਮਹੀਨਿਆਂ ਵਿਚ ਵੀ ਵਧੇਰੇ ਕਰਕੇ ਗਰਮੀ ਦੀਆਂ ਬਛਾਰਾਂ ਦੀੇ ਰੂਪ ਵਿਚ ਹੁੰਦੀ ਹੈ। ਸਰਦੀਆਂ ਦੀ ਰੁੱਤ ਵਿਚ ਕੁਝ ਬਾਰਸ਼ ਪੱਛਮੀ ਗੜਬੜੀ ਕਾਰਨ ਵੀ ਹੁੰਦੀ ਹੈ। ਫਿਰ ਵੀ ਵਰਖਾ ਦੀ ਮਾਤਰਾ ਵਿਚ ਵਿਿਭੰਨਤਾ ਸਾਲਦਰ ਸਾਲ ਵੱਡੇ ਪੈਮਾਨੇ ਤੇ ਵੇਖਣ ਨੂੰ ਮਿਲਦੀ ਹੈ। ਨਿਮਨ ਅੰਕਿਤ ਸਾਰਨੀ 10 ਸਾਲਾਂ ਦੀ ਔਸਤਨ ਮਹੀਨਾਵਾਰ ਵਰਖਾ ਦਾ ਵੇਰਵਾ ਪੇਸ਼ ਕਰਦੀ ਹੈ।