ਈ-ਗਵਰਨੈਂਸ ਦਾ ਲਾਗੂ ਕੀਤਾ ਜਾਣਾ ਆਮ ਵਿਅਕਤੀ ਨਾਗਰਿਕ ਲਈ ਸੂਚਨਾ ਅਤੇ ਤਕਨੀਕ ਨੂੰ ਪ੍ਰਸੰਗਿਕ ਬਨਾਉਣ ਲਈ ਅਤਿ ਮਹਤਵਪੂਰਨ ਹੈ। ਈ-ਗਵਰਨੈਂਸ ਉਹ ਸਭਿਆਚਾਰ ਹੈ ਜੋ ਇਹ ਬਦਲਾਅ ਵੀ ਲਿਆਉਂਦਾ ਹੈ ਕਿ ਨਾਗਰਿਕ ਸਰਕਾਰਾਂ ਨਾਲ ਕਿਵੇਂ ਜੁੜਦੇ ਹਨ ਅਤੇ ਨਾਲ ਹੀ ਸਰਕਾਰਾਂ ਨਾਗਰਿਕਾਂ ਨਾਲ ਕਿਸ ਪ੍ਰਕਾਰ ਜੁੜਦੀਆਂ ਹਨ। ਇਹ ਲੋੜਾਂ ਅਤੇ ਜਿੰਮੇਵਾਰੀਆਂ ਦੀ ਪੁਨਰ-ਪਰਿਭਾਸ਼ਾ ਨੂੰ ਅੱਗੇ ਲੈ ਕੇ ਆਉਂਦੀ ਹੈ। NIC ਦੁਆਰਾ ਜਿਲ੍ਹੇ ਦੇ ਵੱਖ-ਵੱਖ ਭਾਗਾਂ ਵਿਚ ਕੰਪਿਉਟਰੀਕਰਨ ਦੀ ਸ਼ੁਰੂਆਤ ਨੇ ਭਾਵ ਬਹੁਤ ਸ਼ਾਨਦਾਰ ਨਤੀਜੇ ਪੇਸ਼ ਕੀਤੇ ਹਨ। ਜਿਲ੍ਹੇ ਵਿਚ ਨਾਗਰਿਕ-IT ਅਧਾਰਿਤ ਈ-ਸਰਕਾਰ ਦੇ ਸੰਕਲਪ ਨੂੰ ਲਾਗੂ ਕਰਨਾ ਅਗਲਾ ਟੀਚਾ ਹੈ।
ਈ-ਸਰਕਾਰ ਪ੍ਰੋਗਰਾਮ ਦੀ ਲਗਾਤਾਰਤਾ ਵਿਚ ਨੈਸ਼ਨਲ ਇਨਫੋਰਮੈਟਿਕਸ ਸੈਂਟਰ, ਡੀ.ਸੀ.ਦਫਤਰ ਵਿਖੇ 1988 ਵਿਚ ਹੀ ਸਥਾਪਿਤ ਕਰ ਦਿੱਤਾ ਗਿਆ ਸੀ। ਸੰਚਾਰ ਅਤੇ ਸੂਚਨਾ ਤਕਨੀਕ ਮੰਤਰਾਲੇ ਦੇ ਅਧੀਨ ਇੱਕ ਮੋਹਰੀ ਸਰਕਾਰੀ ਵਿਭਾਗ ਹੈ ਜੋ ਵਿਭਿੰਨ ਈ-ਸਰਕਾਰ ਪੋਜੈਕਟਾਂ ਦੇ ਲਾਗੂ ਕਰਨ ਦੀ ਪ੍ਰਕਿਰਿਆ ਵਿਚ ਸ਼ਾਮਿਲ ਹੈ।
NIC ਜਿਲ੍ਹਾ ਕੇਂਦਰ ਵਿਚ ਵਰਤਮਾਨ ਬਿਰਾਜਮਾਨ ਅਫਸਰ:
ਸ੍ਰੀ ਅਨਿਲ ਪਾਲਤਾ (DIO/Technical Director, 2017- present)
ਹੇਠਾਂ ਜ਼ਿਲ੍ਹੇ ਵਿਚ ਲਾਗੂ ਪ੍ਰੋਜੈਕਟਾਂ ਦੇ ਸੰਖੇਪ ਵੇਰਵੇ ਦਿੱਤੇ ਗਏ ਹਨ:-
ਈ ਡਿਸਟ੍ਰਿਕਟ ਸੇਵਾ
ਪੰਜਾਬ ਈ-ਡਿਸਟ੍ਰਿਕਟ ਸੇਵਾ ਇੱਕ ਆਨਲਾਈਨ ਪੋਰਟਲ ਹੈ ਜੋ ਪੰਜਾਬ ਸਰਕਾਰ ਦੁਆਰਾ ਨਾਗਰਿਕਾਂ ਦੀ ਸਹਾਇਤਾ ਲਈ ਤਿਆਰ ਕੀਤੀ ਗਈ ਹੈ। ਇਹ ਈ-ਡਿਸਟ੍ਰਿਕਟ ਪ੍ਰਸ਼ਾਸਨ ਦੁਆਰਾ ਨਾਗਰਿਕ ਨੂੰ ਨਿਰੰਤਰ ਸੇਵਾਵਾਂ ਦੇਣ ਲਈ ਤਿਆਰ ਕੀਤਾ ਗਿਆ ਹੈ। ਪੰਜਾਬ ਸਰਕਾਰ ਦੁਆਰਾ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਨਾਗਰਿਕ ਦੀਆਂ ਸਹੂਲਤਾਂ (ਜੀ.ਸੀ.ਸੀ.) ਇਸ ਵਿੱਚ ਸ਼ਾਮਿਲ ਕੀਤੀਆਂ ਗਈਆਂ ਹਨ
ਹੋਰ ਜਾਣਕਾਰੀ ਲਈ ਕਿਰਪਾ ਕਰਕੇ ਇੱਥੇ ਜਾਉ
http://edistrict.punjabgovt.gov.in/EDA/Landing.aspx
ਫਰਦ ਆਨਲਾਈਨ
ਜਨਤਕ ਖੇਤਰ ਵਿੱਚ ਜ਼ਮੀਨੀ ਰਿਕਾਰਡ ਉਪਲਬਧ ਹਨ। ਹੋਰ ਵੇਰਵੇ ਪ੍ਰਾਪਤ ਕਰਨ ਲਈ ਨਾਗਰਿਕ ਹੇਠਾਂ ਦਿੱਤੇ ਲਿੰਕ ਤੇ ਜਾ ਸਕਦੇ ਹਨ।
ਐਨ.ਜੀ.ਡੀ.ਐਰ.ਐਸ. (ਨੈਸ਼ਨਲ ਜੈਨਰਿਕ ਦਸਤਾਵੇਜ਼ ਰਜਿਸਟਰੇਸ਼ਨ ਪ੍ਰਣਾਲੀ)
ਵੇਬਸਾਇਟ ਲਿੰਕ : https://igrpunjab.gov.in
ਐਨ.ਆਈ.ਸੀ ਦੁਆਰਾ ਸਰਕਾਰੀ ਈ-ਪ੍ਰੋਕੋਰਮੈਂਟ ਐਪਲੀਕੇਸ਼ਨ)
ਵੇਬਸਾਇਟ ਲਿੰਕ : https://eproc.punjab.gov.in
ਮਨੁੱਖੀ ਪ੍ਰਬੰਧਨ ਸਿਸਟਮ (ਐਚ.ਆਰ.ਐਮ.ਐਸ.) ਪੰਜਾਬ
ਵੇਬਸਾਇਟ ਲਿੰਕ : http://hrms.punjab.gov.in
ਈ-ਆਫਿਸ ਪੰਜਾਬ
ਵੇਬਸਾਇਟ ਲਿੰਕ : https://eoffice.punjab.gov.in
ਫਿਰੋਜ਼ਪੁਰ ਜਿਲ੍ਹੇ ਵਿਚ ਈਕੋਰਟਸ ਐੱਮ ਐੱਮ ਪੀ
ਵੇਬਸਾਇਟ ਲਿੰਕ : http://ecourts.gov.in/ferozepur/history
ਈ-ਮਮਤਾ
ਈ-ਮਮਤਾ (NIC ਗੁਜਰਾਤ ਤੋਂ) ਪ੍ਰੋਜੈਕਟ ਗਰਭਵਤੀ ਅਤੇ ਨਵਜਾਤ ਬੱਚਿਆਂ ਦੀ ਪਹਿਲ ਦੇ ਅਧਾਰ ਤੇ ਪਹਿਚਾਣ ਕਰਦਾ ਹੈ ਤਾਂ ਕਿ ਉਹਨ੍ਹਾਂ ਨੂੰ ਪ੍ਰਭਾਵਸ਼ਾਲੀ ਟੀਕਾਕਰਣ ਅਤੇ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ। ਇਸ ਸੰਦਰਭ ਵਿਚ ਇਕ ਵੱਡੀ ਪਹਿਲ ਵਜੋਂ, ਮਾਤਾ ਅਤੇ ਬੱਚਾ ਟ੍ਰੈਕਿੰਗ ਸਿਸਟਮ (MCH) ਨਾਮਕ ਪ੍ਰੋਗਰਾਮ ਲਾਗੂ ਕੀਤਾ ਗਿਆ ਹੈ ਜੋ ਗਰਭਤੀ ਔਰਤਾਂ ਅਤੇ ਬੱਚਿਆਂ ਨੂੰ ਟਰੈਕਕਰਨ ਦਾ ਸਿਸਟਮ ਹੈ। ਇਹ MMR/IMR/TPR ਨੂੰ ਘੱਟ ਕਰਨ ਅਤੇ ਸਿਹਤ ਸੇਵਾਵਾਂ ਨੂੰ ਵਿਅਕਤੀਗਤ ਪੱਧਰ ਉਪਰ ਮੁਹਈਆ ਕਰਵਾਉਣ ਦਾ ਪ੍ਰਬੰਧਕੀ ਔਜਾਰ ਹੈ।
ਪੇਸ਼ੀ ਬਰਾਂਚ ਸਾਫ਼ਟਵੇਅਰ
ਪੇਸ਼ੀ ਬਰਾਂਚ ਸਾਫ਼ਟਵੇਅਰ ਦਾ ਵਿਕਾਸ ਜਿਲ੍ਹਾ ਮੈਜਿਸਟ੍ਰੇਟ, ਵਧੀਕ ਜਿਲ੍ਹਾ ਮੈਜਿਸਟਰੇਟ ਅਤੇ ਉਪ ਮੰਡਲ ਮੈਜਿਸਟਰੇਟ ਦੀਆਂ ਪੇਸ਼ੀ ਬਰਾਂਚਾਂ ਦੀ ਕਾਰਜ਼ਪ੍ਰਣਾਲੀ ਦੀਆਂ ਧਾਰਾਵਾਂ ਦੀ ਸੂਚੀ ਪੇਸ਼ਕਾਰੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।
DAK ਨਿਗਰਾਨੀ
ਡਾਕ ਨਿਗਰਾਨੀ, ਜਿਲ੍ਹਾ ਪ੍ਰਸ਼ਾਸਨ ਦੀ ਮੁੱਢਲੀ ਪ੍ਰਾਥਮਿਕਤਾ ਰਹੀ ਹੈ। ਇਸ ਸਿਸਟਮ ਦੇ ਕਾਰਨ ਡਾਇਰੀ ਅਤੇ ਡਿਸਪੈਚ ਬਰਾਂਚ ਵਧੇਰੇ ਪ੍ਰਭਾਵਸ਼ਾਲੀ ਤਰੀਕੇ ਨਾਲ ਆਉਣ-ਜਾਣ ਵਾਲੀ ਡਾਕ ਨੂੰ ਲੱਭ ਸਕਦੀ ਹੇ ਅਤੇ ਜਿਲ੍ਹਾ ਪ੍ਰਸਾਸ਼ਨ ਦੁਆਰਾ ਲੰਬਿਤ ਕੰਮਾਂ ਦੀ ਰਿਪੋਰਟ ਦੀ ਨਜਰਸਾਨੀ ਵੀ ਕੀਤੀ ਜਾ ਸਕਦੀ ਹੈ।
ਸੁਵਿਧਾ ਫਾਰਮਾਂ ਦੀ ਸੂਚੀ ਸਿਸਟਮ
ਸੁਵਿਧਾ ਫਾਰਮਾਂ ਦੀ ਸੂਚੀ ਨਿਯੰਤ੍ਰਣ ਸਿਸਟਮ ਸੁਵਿਧਾ ਕੇਂਦਰਾਂ ਲਈ ਹੈ। ਫਾਰਮ ਸੂਚੀ ਸਿਸਟਮ ਦੀਆਂ ਉਘੜਵੀਆਂ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ:-
- ਸਟੋਰ ਅਤੇ ਵਿਕਰੀ ਕੇਂਦਰ ਉਪਰ ਕਿਸੇ ਵੀ ਸਮੇਂ ਫਾਰਮਾਂ ਦਾ ਮੌਜੂਦਾ ਸਟਾਕ ਜਾਨਣ ਲਈ।
- ਵਿਕਰੀ ਕੇਂਦਰਾਂ ਉਪਰ ਫਾਰਮ ਲੜੀ ਨੰਬਰ ਅਨੁਸਾਰ ਵੇਚੇ ਜਾਂਦੇ ਹਨ।
- ਫਾਰਮਾਂ ਦੀ ਰੋਜਾਨਾ ਵਿਕਰੀ ਰਿਪੋਰਟ ਦੇ ਨਾਲ ਵਿਕਰੀ ਕੇਂਦਰਾਂ ਉਪਰ ਉਪਲਬਧ ਫਾਰਮਾਂ ਦਾ ਸਟਾਕ ਅਤੇ ਨਾਲ ਹੀ ਹਾਰਡਕਾਪੀ ਵੀ।
- ਇਹ ਸਾਫ਼ਟਵੇਅਰ ਕਿਸੇਵੀ ਸਮੇਂ ਸਟਾਕ ਦਾ ਵੇਰਵਾ ਜਾਨਣ ਲਈ ਤਿਆਰ ਕੀਤਾ ਗਿਆ ਹੈ।
ਚੋਣ ਲਈ ਜਿਲ੍ਹਾ ਸੂਚਨਾ ਸਿਸਟਮ (NIC-PBSC-DISE)
- ਸਥਾਨਕ ਪੱਧਰ ਉਪ ਡਾਟਾ ਮਫ਼ਾਈ ਯੂਟੀਲਿਟੀ ਵਿਕਸਿਤ ਕੀਤੀ ਗਈ ਹੈ ਤਾਂ ਕਿ ਡਾਟਾਬੇਸ ਵਿਚੋਂ ਵਾਇਰਸ ਸਾਫ਼ ਕੀਤਾ ਜਾ ਸਕੇ।
- ਪੋਲਿੰਗ ਸਟਾਫ਼ ਦੇ ਮੋਬਾਇਲ ਸੈਟਾਂ ਉਪਰ ਅੱਖ ਝਪਕਦਿਆਂ SMS ਸੇਵਾ।
- ਚੋਣਾਂ ਦੇ ਨਿਰਵਿਘਨ ਆਯੋਜਨ ਲਈ ਈ.ਵੀ.ਐਮ. ਤੇ ਸਟਾਫ਼ ਦੀ ਨਿਯੁਕਤੀ ਸਵੈ-ਚਲਿਤ ਢੰਗ ਨਾਲ
MORTH ਦਾ ਅਵਾਜਾਈ ਕੰਪਿਊਟਰੀਕਰਨ ਪ੍ਰੋਜੈਕਟ (SARTHI, VAHAN ਅਤੇ ਪਰਮਿਟ)
ਸਾਰਥੀ, ਵਾਹਨ ਅਤੇ ਪਰਮਿਟ ਐਪਲੀਕੈਸ਼ਨਾਂ ਡਰਾਇਵਿੰਗ ਲਾਇਸੰਸ, ਰਜਿਸਟ੍ਰੇਸ਼ਨ ਸਰਟੀਫ਼ਿਕੇਟ (RC) ਅਤੇ ਵਪਾਰਿਕ ਵਾਹਨਾਂ ਨੂੰ ਪਰਮਿਟ ਜਾਰੀ ਕਰਨ ਲਈ ਕ੍ਰਮਵਾਰ ਲਾਗੂ ਕੀਤੀਆਂ ਗਈਆਂ ਹਨ।
ਕੋਨਫੋਨੈਟ (CONFONET) (ਜਿਲ੍ਹਾ ਉਪਭੋਗਤਾ ੜਗੜਾ ਨਿਵਾਰਣ ਫੋਰਮ)
ਪੇਂਡੂੰ ਰੋਜ਼ਗਾਰ ਗਰੰਟੀ ਐਕਟ(NREGA)
ਜਿਲ੍ਹਾ ਸਕੀਮ ਨਜ਼ਰਸਾਨੀ ਸਿਸਟਮ, ਰਾਸ਼ਟਰੀ
ਇਸ ਪੈਕੇਜ ਦੀ ਵਰਤੋਂ ਮਹੀਨਾਵਾਰੀ ਬੈਠਕਾਂ ਦੇ ਵਿਕਾਸ ਵਿਚ ਕੀਤੀ ਜਾਂਦੀ ਹੈ ਅਤੇ ਹਰ ਇਕ ਅਫ਼ਸਰ ਅਸਾਨ ਵਰਤੋਂ ਵਾਲੀ ਐਪਲੀਕੇਸ਼ਨ ਰਾਹੀਂ ਆਪਦੇ ਬਾਰੇ ਵਿਆਖਿਆ ਕਰਦਾ ਹੈ।
ਸਬ-ਡਵੀਜ਼ਨਲ ਅਤੇ ਜ਼ਿਲ੍ਹਾ ਪੱਧਰ ਉਪਰ ਦੋ ਤਰਫੀ਼ ਸੁਵਿਧਾ (NIC-PBSC-ADG-SUWIDHA & SUBS)
ਡੀ.ਸੀ ਦਫ਼ਤਰ ਕੰਪਲੈਕਸ ਵਿਚ ਸੁਵਿਧਾ ਕੇਂਦਰ 2004 ਵਿਚ ਸ਼ੁਰੂ ਕੀਤੇ ਗਏ, ਜੋ ਨਵੀਂ ਸੁਵਿਧਾ ਇਮਾਰਤ ਵਿਚਲੇ 22 ਕਾਊਂਟਰਾਂ ਉਪਰ 34 ਪ੍ਰਕਾਰ ਦੀਆਂ ਵਿਭਿੰਨ ਜਨਤਕ ਸੇਵਾਵਾਂ ਇੱਕੋ ਖਿੜਕੀ ਉਪਰ ਪ੍ਰਦਾਨ ਕਰਦੇ ਹਨ। ਸੁਵਿਧਾ ਕੇਂਦਰਾਂ ਉਪਰ ਉਪਲਬਧ ਸੇਵਾਵਾਂ ਦੇੇ ਲਾਭ ਲੈਣ ਲਈ ਰੋਜ਼ਾਨਾ 600 ਤੋਂ 700 ਵਿਅਕਤੀ ਆਂਉਦੇ ਹਨ।
ਪ੍ਰਮੁੱਖ ਬੇਨਤੀ ਸਾਫ਼ਟਵੇਅਰ ਨਿਮਨ ਲਿਖਿਤ ਅਨੁਸਾਰ ਸੁਵਿਧਾ ਕੇਂਦਰਾਂ ਵਿਚ ਕਾਰਜ਼ ਕਰ ਰਹੇ ਹਨ:-
- ਅਸਲਾ ਲਾਇਸੰਸ ਨਿਗਰਾਨੀ ਸਿਸਟਮ
- ਹਲਫੀਆ ਬਿਆਨ ਤਸਦੀਕ
- ਜਨਮ ਅਤੇ ਮੌਤ ਰਜਿਸਟ੍ਰੇਸ਼ਨ ਅਤੇ ਪ੍ਰਮਾਣ ਪੱਤਰ ਜਾਰੀ ਕਰਨਾ
ਵੀਡੀਓ ਕਾਨਫਰੰਸਿੰਗ ਸਹੂਲਤ
NIC ਜਿਲ੍ਹਾ ਕੇਂਦਰ ਵਿਚ ਵੀਡਿਓ ਕਾਨਫਰੰਸਿੰਗ ਨਵੰਬਰ 2002 ਵਿਚ ਅਰੰਭ ਹੋਈ। ਇਸ ਨੇ ਫੈਸਲੇ ਕਰਨ ਵਾਲਿਆਂ ਅਤੇ ਅਮਲ ਕਰਨ ਵਾਲਿਆਂ ਨੂੰ ਇਕਠਿਆਂ ਲੈ ਆਂਦਾ। ਭਾਵੇਂ ਦੇਸ਼ ਵਿਚ ਜਾਂ ਦੁਨੀਆਂ ਵਿਚ ਕਿਤੇ ਵੀ ਹੋਣ ਉਹ ਆਹਮੋ-ਸਾਹਮਣੇ ਗੱਲ ਕਰ ਸਕਦੇ ਹਨ। ਦੂਰ-ਦੂਰ ਦੇ ਸਥਾਨਾਂ ਤੋਂ ਮਾਹਿਰ ਗੱਲਬਾਤੀ ਮੋਡ ਰਾਹੀਂ ਇੱਕ ਦੂਜੇ ਨਾਲ ਬਿਨ੍ਹਾਂ ਕਿਸੇ ਦੇਰੀ ਤੋਂ ਗੱਲਬਾਤ ਕਰ ਸਕਦੇ ਹਨ। ਵਿਜ਼ੂਅਲ, ਗ੍ਰਾਫਿਕਲ ਅਤੇ ਮਲਟੀ ਮੀਡੀਆ ਸੰਚਾਰ ਦੀ ਸ਼ਕਤੀਸ਼ਾਲੀ ਚੈਨਲ ਪ੍ਰਦਾਨ ਕਰਕੇ, ਵੀਡਿਓ ਕਾਨਫਰੰਸਿੰਗ ਨੇ ਸਰਕਾਰ ਦੀ ਕਾਰਗੁਜਾਰੀ ਦੇ ਨਵੇਂ ਆਯਾਮ ਖੋਲ੍ਹ ਦਿੱਤੇ ਹਨ ਅਤੇ ਸੇਵਾ ਪ੍ਰਦਾਨ ਕਰਨ ਦਾ ਕਾਰਜ ਸੰਚਾਲਨ ਭਾਰਤੀ ਅਰਥ ਵਿਵਰਥਾ ਦੇ ਕਈ ਖੇਤਰਾਂ ਵਿਚ ਲਾਗੂ ਹੋਣ ਦੇ ਯੋਗ ਹੋ ਗਿਆ ਹੈ।
ਐਗਮਾਰਕਨੈਟ
ਇਹ ਸਾਫ਼ਟਵੇਅਰ ਮਾਰਕਿਟ ਫੀਸ, ਮਾਰਕਿਟ ਖਰਚੇ, ਕੁੱਲ ਪ੍ਰਾਪਤੀਆਂ, ਏਜੰਸੀਆਂ ਦਾ ਪਹੁੰਚ, ਕੀਮਤਾਂ, ਭੰਡਾਰਨ, ਪਹੁੰਚ ਸਥਾਨ ਤੱਕ ਡਿਸਪੈਚ, ਆਵਾਜਾਈ ਦੇ ਸਾਧਨ, ਲਾਗਤਾਂ, ਵਿਕਿਆ ਅਤੇ ਅਣਵਿਕਿਆ ਸਟਾਕ, ਵਿਕਰੀ ਦੇ ਤਰੀਕੇ, ਭੁਗਤਾਨ, ਭਾਰ ਤੋਲਨ ਸਹੂਲਤਾਂ, ਦਰਜਾਬੰਦੀ ਸਹੂਲਤਾਂ ਆਦਿ ਨਾਲ ਸੰਬੰਧਿਤ ਡਾਟਾ ਦਾ ਕੰਪਿਊਟਰੀਕਰਨ ਲਈ ਵਰਤਿਆ ਜਾਂਦਾ ਹੈ। ਫਿਰੋਜ਼ਪੁਰ ਜਿਲ੍ਹੇ ਦੀਆਂ ਸਮੁੱਚੀਆਂ ਮਾਰਕਿਟ ਕਮੇਟੀਆਂ ਕੰਪਿਊਟਰੀਕ੍ਰਿਤ ਕੀਤੀਆਂ ਜਾ ਚੁੱਕੀਆਂ ਹਨ।
ਜਿਲ੍ਹਾ ਸਮਾਜਿਕ ਸੁਰੱਖਿਆ ਦਫਤਰ
ਪੰਜਾਬ ਸਰਕਾਰ ਬਜੁ਼ਰਗਾਂ, ਵਿਧਵਾ ਔਰਤਾਂ, ਆਸ਼ਰਿਤ ਬੱਚਿਆਂ ਅਤੇ ਅੰਗਹੀਣਾਂ ਨੂੰ ਮਹੀਨਾਵਾਰ ਪੈਨਸ਼ਨਾਂ ਦੇ ਰਹੀ ਹੈ। ਡੇਢ ਲੱਖ ਤੋਂ ਵੱਧ ਲਾਭ-ਪਾਤਰੀ ਜਿਲ੍ਹਾ ਫਿਰੋਜ਼ਪੁਰ ਵਿਚ ਮੌਜੂਦ ਹਨ। NIC ਨੇ 1994 ਤੋਂ ਲੈ ਕੇ ਹੁਣ ਤੱਕ ਦੀਆਂ ਪੈਨਸ਼ਨ ਵਿਵਰਨਾਂ ਨੂੰ ਸਫ਼ਲਤਾ ਪੂਰਵ ਕੰਪਿਊਟਰੀਕ੍ਰਿਤ ਕਰ ਲਿਆ ਹੈ, ਜਿਸਦਾ ਨਤੀਜਾ ਸਾਰੇ ਲਾਭਪਾਤਰੀਆਂ ਨੂੰ ਸਮੇਂ ਸਿਰ ਪੈਨਸ਼ਨਾਂ ਵੰਡੇ ਜਾਣ ਦੇ ਰੂਪ ਵਿਚ ਨਿਕਲਿਆ ਹੈ। ਇਹ ਪ੍ਰਕਿਰਿਆ ਕਾਫੀ ਹੱਦ ਤੱਕ ਜਿਲ੍ਹਾ ਸਮਾਜਿਕ ਸੁਰੱਖਿਆ ਦਫ਼ਤਰ ਦਾ ਕਾਰਜ਼ ਭਾਰ ਘਟਾ ਦੇਵੇਗੀ।
ਰੂਰਲ ਸੋਫ਼ਟ
ਇਹ ਨਵਾ ਆਨ-ਲਾਈਨ ਪ੍ਰੋਜੈਕਟ ਹੈ ਜਿਸ ਅਧੀਨ ਸਮੂਹ ਪੇਂਡੂ ਵਿਕਾਸ ਸਕੀਮਾਂ ਦੇ ਇੰਦਰਾਜ ਪ੍ਰਤੱਖ ਤੌਰ ਤੇ ਵੈਬ-ਸਾਈਟ ੳਪਰ ਕਰ ਦਿੱਤੇ ਜਾਣਗੇ। ਜਿਸ ਦਾ ਵਿਕਾਸ NIC, DRDA ਅਤੇ ਜਿਲ੍ਹਾ ਪਰੀਸ਼ਦ ਦੇ ਅਧਿਕਾਰੀਆਂ ਦੁਆਰਾ ਕੀਤਾ ਗਿਆ ਹੈ, ਜਿਵੇਂ ਕਿ AWASOFT, PRIYASOFT, ਪੰਚਾਇਤ ਪੋਰਟਲ ਆਦਿ।
ਜਨਰਲ ਪ੍ਰੋਵੀਡਪੈਂਟ ਫੰਡ ਪ੍ਰਬੰਧਨ
1992 ਤੋਂ ਡਿਪਟੀ ਕਮਿਸ਼ਨਰ ਦੇ ਆਫ਼ਿਸ ਲਈ, ਫਿਰੋਜ਼ਪੁਰ ਮਿਨਿਸਟ੍ਰਿਅਲ ਸਟਾਫ ਲਈ ਰੈਵੀਨਿਊ ਅਤੇ ਦਰਜਾ-4 ਸਟਾਫ਼ ਲਈ ਸੁਵਿਧਾ