ਚੱਕ ਸਰਕਾਰ ਜੰਗਲ,ਮਮਦੋਟ
ਦਿਸ਼ਾਪੰਜਾਬ ਦੇ ਦੱਖਣ-ਪੱਛਮੀ ਕਿਨਾਰੇ ਤੇ ਸਥਿਤ ਹੈ ਅਤੇ ਪਛੱਮ ਵੱਲ ਪਾਕਿਸਤਾਨ ਬਾਰਡਰ ਹੈ , ਫਾਰੈਸਟ ਡਵੀਜਨ ਫਿਰੋਜਪੁਰ ਦੀ ਰੈਵੀਨਿਉ ਜਿਲ੍ਹੇ ਫਿਰੋਜਪੁਰ ਦੀ ਤਰਾਂ ਹਦ ਹੈ । ਇਹ 730.50 ਤੋ 750.25 ਪੂਰਬੀ ਦੇਸ਼ਾਂਤਰ ਰੇਖਾ ਅਤੇ 290-57 ਤੋ 300-10 ਉਤਰੀ ਅਕਸ਼ਾਸ਼ ਰੇਖਾ ਵਿਚਕਾਰ ਹੈ । ਜਿਲ੍ਹੇ ਵਿਚ ਕੁਲ ਜੰਗਲੀ ਇਲਾਕਾ 7064.50 ਹੈਕਟੇਅਰ ਹੈ ਜੋ ਕਿ ਕੁਲ ਇਲਾਕੇ ਦਾ 2.35% ਹੈ । ਜਿਲ੍ਹੇ ਵਿਚ ਪਾਏ ਜਾਣ ਵਾਲੇ ਜੰਗਲਾਂ ਦੀ ਕਿਸਮਾਂ ਦੀ ਮੁੱਖ ਤੌਰ ਤੇ ਸ਼੍ਰੇਣੀ ਇਸ ਤਰਾਂ ਹੈ ਕਿ ਅਕਸ਼ਾਸ਼ ਰੇਖਾ ਤੇ ਖੁਸ਼ਕ ਹਰ ਸਾਲ ਪੱਤੇ ਝਾੜਨਵਾਲਾ ਜੰਗਲ, ਬੁਨਿਆਦੀ ਤੌਰ ਤੇ ਇਥੇ ਛੋਟਾ ਕੁਦਰਤੀ ਜੰਗਲ ਹੈ ਅਤੇ ਅਸਲ ਵਿਚ ਵਣ ਵਿਭਾਗ ਵਲੋ ਆਪਣੀ ਨਿਗਰਾਨੀ ਵਿਚ ਲੈਣ ਤੋ ਪਹਿਲਾ ਇਹ ਜੰਗਲ ਟਾਵੇ ਟਾਵੇ ਪੈਚ ਵਿਚ ਝਾੜੀਆ ਰੂਪੀ ਬਨਸਪਤੀ ਵਾਲੇ ਸਨ । ਇਥੇ ਇਕ ਛੋਟਾ ਸੰਘਣਾ ਜੰਗਲੀ ਇਲਾਕਾ ਵੀ ਹੈ ਅਤੇ ਜਿਆਦਾ ਜੰਗਲੀ ਇਲਾਕਾ ਇਕ ਧਾਰਾ ਦੀ ਤਰਾਂ ਸੜਕਾਂ ,ਨਹਿਰਾ,ਸੇਮ ਨਾਲਿਆ, ਬੰਨਾ ਅਤੇ ਰੇਲਵੇ ਲਾਈਨਾ ਦੇ ਨਾਲ ਹੈ ਜਿਸ ਨੂੰ ਪੰਜਾਬ ਸਰਕਾਰ ਨੇ 1953 ਵਿਚ ਸੁਰੱਖਿਅਤ ਜੰਗਲ ਘੋਸ਼ਤ ਕੀਤਾ ਹੈ । ਇਸ ਤਰਾਂ ਜਦੋਂ ਤੋ ਕੁਝ ਇਲਾਕੇ ਜੰਗਲ ਘੋਸ਼ਤ ਕੀਤੇ ਹਨ । ਉਨ੍ਹਾਂ ਦੀ ਸਾਂਭ ਸੰਭਾਲ ਵਣ ਵਿਭਾਗ ਨੂੰ ਸੌਂਪ ਦਿੱਤੀ ਹੈ । ਇਸ ਵਿਚ ਸਾਰੇ ਕਾਫੀ ਸੁਧਾਰ ਹੋਇਆ ਹੈ । ਤਕਰੀਬਨ ਸਾਰੀਆ ਵਡੀਆ ਸੜਕਾਂ,ਨਹਿਰਾਂ, ਸੇਮਨਾਲ ਪੌਦਿਆ ਨਾਲ ਢੱਕੇ ਹਨ । ਇਥੋ ਤੱਕ ਕਿ ਹੁਣ ਲਿੰਕ ਸੜਕਾਂ ਦੀ ਵੀ ਇਸ ਮੰਤਵ ਲਈ ਚੌਣ ਕੀਤੀ ਹੈ । ਇਥੇ ਇਕ ਬਲਾਕ ਜੰਗਲੀ ਇਲਾਕਾ ਪਿੰਡ ਮਮਦੋਟ ਦੇ ਨਜਦੀਕ ਹੈ ਜਿਸ ਨੂੰ ਚਕ ਸਰਕਾਰ ਕਹਿੰਦੇ ਹਨ ਜਿਸ ਨੂੰ ਪੰਜਾਬ ਸਰਕਾਰ ਨੇ ਰਿਜਰਵ ਜੰਗਲ ਘੋਸ਼ਤ ਕੀਤਾ ਹੈ । ਦੂਸਰੇ ਕੁਝ ਕੁਦਰਤੀ ਜੰਗਲ ਅਤੇ ਬਾਕੀ ਇਲਾਕਾ, ਜਿਸ ਵਿਚ ਪੌਦੇ ਲਗਾਕੇ ਜੰਗਲ ਅਬਾਦ ਕੀਤਾ ਜਾ ਰਿਹਾ ਹੈ, ਮਿਲਾਕੇ ਇਕ ਸੰਘਣਾ ਇਲਾਕਾ ਹੈ ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ
ਰੇਲਗੱਡੀ ਰਾਹੀਂ
ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਤੋਂ 27.4 ਕਿਲੋਮੀਟਰ ਦੂਰ
ਸੜਕ ਰਾਹੀਂ
ਫ਼ਿਰੋਜ਼ਪੁਰ ਕੈਂਟ ਦੇ ਜਨਰਲ ਬੱਸ ਸਟੈਂਡ ਤੋਂ 26.8 ਕਿਲੋਮੀਟਰ ਦੂਰ ਫ਼ਿਰੋਜ਼ਪੁਰ ਸਿਟੀ ਬੱਸ ਸਟੈਂਡ ਤੋਂ 28.8 ਕਿਲੋਮੀਟਰ ਦੂਰ