ਹਰੀਕੇ ਜੰਗਲੀ ਜੀਵਣ ਸੈਂਚੂਰੀ, ਹਰੀਕੇ
ਦਿਸ਼ਾਹਰੀਕੇ ਪੰਜਾਬ ਹੀ ਨਹੀ ਬਲਕਿ ਭਾਰਤ ਦੀਆਂ ਦੁਨੀਆ ਵਿਚ ਮੰਨੀਆ ਜੰਗਲੀ ਜੀਵ ਸੈਂਚੂਰੀ ਵਿਚੋ ਇਕ ਮਹੱਤਵਪੂਰਨ ਜੰਗਲੀ ਜੀਵ ਸੈਂਚੂਰੀ ਹੈ । ਸੈਂਚੂਰੀ ਰਾਵੀ-ਬਿਆਸ ਦਰਿਆ ਦੇ ਸੰਗਮ ਤੇ ਸਥਿਤ ਅਤੇ ਅਮ੍ਰਿਤਸਰ ਸਰਹੱਦ ਤੇ ਲਗਭਗ 86 ਵਰਗ ਕਿਲੋਮੀਟਰ ਵਿਚ ਫੈਲੀ ਹੋਈ ਹੈ । ਇਲਾਕਾ 1999 ਵਿਚ ਜੰਗਲੀ ਜੀਵ ਸੈਚੂਰੀ ਘੋਸ਼ਤ ਕੀਤਾ ਗਿਆ ਸੀ ਅਤੇ ਇਸ ਦੀ ਕੋਮੀ ਪਧੱਰ ਦੀ ਮਹੱਤਤਾ ਹੋਣ ਕਰਕੇ ਵੈਟ ਲੈਂਡ ਦੀ ਅੰਤਰ ਰਾਸ਼ਟਰੀ ਬਾਡੀ ਨੇ 1990 ਵਿਚ ਯੂ.ਐਨ. ਡੀ.ਪੀ. ਤਹਿਤ ਇਸ ਇਲਾਕੇ ਨੂੰ ਰਾਮਸਰ ਘੋਸ਼ਤ ਕੀਤਾ ਸੀ ।
ਸੈਂਚੂਰੀ ਪੰਛੀ ਦੇਖਭਾਲ ਦਾ ਸਵਰਗ ਹੈ ਅਤੇ ਸਰਦੀਆ ਵਿਚ ਸਾਇਬੇਰੀਆ ਅਤੇ ਆਰਕਟਿਕ ਤੋ ਹਜਾਰਾ ਪ੍ਰਵਾਸੀ ਪੰਛੀਆ ਨੂੰ ਖਿਚਦਾ ਹੈ ।ਇਹ ਵੱਡੀ ਗਿਣਤੀ ਵਿਚ ਘਰੇਲੂ ਅਤੇ ਪ੍ਰਵਾਸੀ ਪੰਛੀਆ ਲਈ ਸ਼ਰਨਮਾਹ ਹੈ । ਪੂਰੇ ਪ੍ਰਵਾਸੀ ਮੌਸਮ ਦੌਰਾਨ 45000 ਬਤਖਾਂ ਇਥੇ ਹੁੰਦੀਆ ਹਨ । ਕਬੂਤਰ, ਆਮ ਜਲਮੁਰਗੀ,ਪਿਨਟੇਲ, ਸ਼ਾਵਲਰ ਅਤੇ ਬਰਾਹਮਈ ਬਤਖ ਸਰਦੀਆ ਵਿਚ ਦੇਖੇ ਜਾਂਦੇ ਹਨ । ਝੀਲ ਖਾਸ ਤੌਰ ਤੇ ਡੂਬਕੀ ਲਗਾਉਂਦੀਆ ਬਤਖਾ ਲਈ ਪ੍ਰਸਿੱਧ ਹੈ, ਜਿਵੇ ਕਿ ਬੋਦੀ ਵਾਲੀ ਬਤਖ,ਆਮ ਬਤਖ, ਗੁਛਾ ਬਤਖ ਜੋ ਅਕਸਰ ਵੱਡੀ ਗਿਣਤੀ ਵਿਚ ਹੁੰਦੇ ਹਨ । ਲਗਭਗ 375 ਪੰਛੀ ਜਾਤੀਆ ਰਿਕਾਰਡ ਕੀਤੀਆ ਹਨ । ਇਹਨਾਂ ਵਿਚੋ 40 ਪਰਵਾਸੀ ਜਾਤੀਆ ਸਰਦੀ ਦੇ ਮੌਸਮ ਵਿਚ ਲੰਬੀ ਦੂਰੀ ਤੋ ਹਰੀਕੇ ਝੀਲ ਵਿਚ ਆਉਦੀਆ ਹਨ । ਜੀਵ-ਜੰਤੂਆ ਵਿਚੋ 7 ਜਾਤੀਆ ਕਛੂਕੁੰਮੇ ਅਤੇ 26 ਮੱਛੀਆ ਦੀਆ ਜਾਤੀਆ ਹਨ । ਹਰੀਕੇ ਵਿਖੇ ਦੁੱਧ ਦੇਣ ਵਾਲੇ ਥਣਧਾਰੀ ਜੀਵ ਸਮੇਤ ਆਮ ਭਾਰਤੀ ਉਦ ਬਿਲਾਵ, ਜੰਗਲੀ ਬਿੱਲੀ, ਗਿਦੱੜ,ਭਾਰਤੀ ਜੰਗਲੀ ਸੂਰ ਅਤੇ ਲੱਭਦੇ ਹਨ ।
ਸੈਂਚੂਰੀ, ਕੁਦਰਤੀ ਵੈਟ ਲੈਂਡ ਤੇ ਨਜਾਇਜ ਕਬਜੇ, ਪਾਣੀ ਦਾ ਬਹੁਤ ਵੱਡੀ ਮਾਤਰਾ ਵਿਚ ਫੈਲਾਅ ਨਾਲ ਵਲਦਾਰ ਘਾਹ ਦੇ ਵਧਣ ਨਾਲ ਹੌਲੀ ਹੌਲੀ ਸਿਸਟਮ ਬੰਦ ਹੋਣ ਨਾਲ ਲੋੜੀਂਦੇ ਤਲ ਦਾ ਰਕਬਾ ਪਾਣੀ ਵਿਚ ਹੋਣ ਨਾਲ ਪਾਣੀ ਦੀ ਮਾਤਰਾ ਘੱਟਣਾ, ਵੱਡੇ ਸ਼ਹਿਰਾ ਜਿਵੇ ਲੁਧਿਆਣਾ,ਜੰਲਧਰ ਅਤੇ ਕਪੂਰਥਲੇ ਲਗੇ ਉਦਯੋਗ ਦਾ ਗੰਦਾ ਅਤੇ ਜਹਿਰੀਲਾ ਪਾਣੀ ਇਸ ਵਿਚ ਮਿਲਣਾ, ਨਜਾਇਜ ਮੱਛੀ ਫੜਣਾ ਅਤੇ ਪੰਛੀਆ ਦੀ ਘੁਸਪੈਠ ਆਦਿ ਵੱਡੀਆ ਮੁਸ਼ਕਲਾ ਦਾ ਸਾਹਮਣਾ ਕਰ ਰਹੀ ਹੈ ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ
ਰੇਲਗੱਡੀ ਰਾਹੀਂ
ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ 47 ਕਿਲੋਮੀਟਰ ਦੀ ਦੂਰੀ
ਸੜਕ ਰਾਹੀਂ
ਬੱਸ ਅੱਡਾ ਫਿਰੋਜ਼ਪੁਰ ਸਿਟੀ ਤੋਂ 45.8 ਕਿ.ਮੀ. , ਕੈਂਟ ਜਨਰਲ ਬੱਸ ਅੱਡਾ ਫ਼ਿਰੋਜ਼ਪੁਰ ਛਾਉਣੀ ਤੋਂ 48.4 ਕਿ.ਮੀ. ਦੀ ਦੂਰੀ