ਬੰਦ ਕਰੋ

ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ

ਦਿਸ਼ਾ

ਸੂਰਜ ਛਿਪਣਾ ਸ਼ੁਰੂ ਹੁੰਦੇ, ਹੂਸੈਨੀਵਾਲਾ ਸਰਹੱਦ ਦੀ ਵਚਿਤਰ ਚੁਪੀ, ਫਿਰੋਜਪੁਰ ਤੋ 11 ਕਿਲੋਮੀਟਰ ਦੂਰ, ਭਾਰਤੀ ਬੀ.ਐਸ.ਐਫ ਜਵਾਨਾ ਦੀ ਸਾਥੀਆਂ ਨਾਲ ਢੁਕਵੀ ਖਾਕੀ ਵਰਦੀ ਨਾਲ ਪਹਿਨੇ ਭਾਰੀ ਬੂਟਾਂ ਦੀ ਖੜਕਖੜਾਹਟ ਅਤੇ ਗਰਜਵੀ ਅਵਾਜ ਨਾਲ ਟੁੱਟ ਜਾਂਦੀ ਹੈ । ਪਾਕਿਸਤਾਨ ਰੇਜਮ ਵਲੋ ਕੁਰਤਾ ਸਲਵਾਰ ਨਾਲ ਪਹਿਨੀ ਪੇਸ਼ਾਵਰੀ ਚਪਲ ਦੀ ਆਵਾਜ, ਆਪਣੇ ਪਿਕਟ ਕਮਾਂਡਰ ਦੀ ਕਮਾਂਡ ਹੇਠ ਗੱਤੀ,ਅਤੇ ਸਟੈਪ ਇਕ ਦੂਜੇ ਨਾਲ ਮਿਲਦੇ ਹਨ, ਦੋਵਾਂ ਦੇਸ਼ਾ ਦਾ ਕੌਮੀ ਝੰਡਾ ਹਰ ਸ਼ਾਮ ਨੂੰ ਪੂਰੀ ਇਜਤ ਤੇ ਸਨਮਾਲ ਨਾਲ ਉਤਾਰਨ ਸਮੇ 40 ਮਿੰਟ ਦੀ ਰਿਟਰੀਟ ਕੀਤੀ ਜਾਂਦੀ ਹੈ । ਹੂਸੈਨੀਵਾਲਾ ਦੀ ਸਾਂਝੀ ਚੈੱਕ ਪੋਸਟ ਵੇਖਣ ਤੋ ਬਿਨਾ ਕਿਸੇ ਵੀ ਸਨਮਾਨਤ ਵਿਅਕਤੀ, ਸੈਲਾਨੀ, ਰਿਸ਼ਤੇਦਾਰ ਜਾਂ ਦੋਸਤ ਵਲੋ ਜਿਲ੍ਹੇ ਦੀ ਸਰਹੱਦ ਨੂੰ ਦੇਖਣਾ ਪ੍ਰਭਾਵਹੀਨ ਰਹਿੰਦਾ ਹੈ ਅਤੇ ਜੋ ਇਸ ਨੂੰ ਦੇਖਦੇ ਹਨ ਉਹ ਆਪਣੇ ਆਪ ਨੂੰ ਵਖਰੀ ਦੁਨੀਆ ਵਿਚ ਮਹਿਸੂਸ ਕਰਦੇ ਹਨ । ਹਵਾ ਵਿਚ ਉਡਦੀ ਦੇਸ਼ ਭਗਤੀ ਦੀ ਧੁਨ ਸੁਣਨ ਵਾਲਿਆ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੀ ਹੈ ਅਤੇ ਇਹਨਾਂ ਬੀ.ਐਸ.ਐਫ.ਬਹਾਦਰਾ ਦੀ ਹਰ ਕਾਰਵਾਈ ਦੀ ਉਨ੍ਹਾਂ ਵਲੋਂ ਅਣਗਿਣਤ ਤਾੜੀਆ ਨਾਲ ਪ੍ਰਸ਼ੰਸਾ ਕੀਤੀ ਜਾਂਦੀ ਹੈ ਜੋ ਇਹਨਾਂ ਕੌਮੀ ਗਾਰਡਾਂ ਨੂੰ ਸਨਮਾਨ ਦੀ ਭਾਵਨਾ ਵੀ ਦਿੰਦੀ ਹੈ । ਦੂਰ ਦੂਰ ਤੋ ਲੋਕ ਇਹਨਾਂ ਰੋਬੀਲੇ ਬੀ.ਐਸ.ਐਫ. ਜਵਾਨਾਂ ਨੂੰ ਦੇਖਣ ਆਉਂਦੇ ਹਨ ਜੋ ਵੱਧ ਤੋ ਵੱਧ ਆਪਣੀ ਜੁੰਮੇਵਾਰੀ ਨਿਭਾਉਂਦੇ ਹਨ । ਭਾਵੇ ਦੋਵੇ ਦੇਸ਼ ਦੇ ਲੋਕਾਂ ਦੇ ਦਿਲਾ ਵਿਚ ਨਫਰਤ ਹੋਵੇ, ਫਿਰ ਵੀ ਰਿਟਰੀਟ ਦੀ ਰਸਮ ਇਹਨਾ ਵਿਚ ਸਾਲਾ ਭਰ ਆਮ ਤਰਾ ਰਹਿੰਦੀ ਹੈ, ਜਦਕਿ ਕੋਈ ਦੋਨਾਂ ਲਈ ਕੋਈ ਕਨੂੰਨੀ ਬੰਦਸ਼ ਨਹੀ ਹੈ । ਭਾਰਤ ਵਲ ਇਹ ਚੈਕ ਪੋਸਟ ਜੀਰੋ ਲਾਈਨ ਤੋ ਲਗਭਗ 100 ਰਾਜ ਹੈ ਅਤੇ ਪਾਕਿਸਤਾਨ ਤੋ ਇਹ 600 ਫੁੱਟ ਦੂਰ ਹੈ । ਪਾਕਿਸਤਾਨ ਚੈਕ ਪੋਸਟ ਦਾ ਨਾਮ ਗੰਡਾ ਸਿੰਘ ਵਾਲਾ ਪੋਸਟ ਹੈ, ਲਾਈਨ ਦੇ ਦੋਵੇ ਪਾਸੇ 15 ਫੁੱਟ ਦੀ ਦੂਰੀ ਤੇ ਹਿੰਦ-ਪਾਕ ਦਾ ਝੰਡਾ ਦਿਨ ਸਮੇ ਚੜਦਾ ਹੈ । ਭਾਰਤੀ ਪਾਸੇ ਇਕ ਕਿਲੋਮੀਟਰ ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਸਮਾਰਕ ਹੈ । ਸਾਲ 1962 ਤੱਕ ਇਹ ਇਲਾਕਾ ਪਾਕਿਸਤਾਨ ਕੋਲ ਸੀ ਤੇ ਉਹ ਮਹਾਨ ਭਾਰਤੀ ਸ਼ਹੀਦਾ ਦੀ ਯਾਦ ਵਿਚ ਬਣੀ ਸਮਾਧੀ, ਦੀ ਦੇਖਭਾਲ ਕਰਦੇ ਸਨ ਜਿਨ੍ਹਾਂ ਨੇ ਦੋਵਾਂ ਦੇਸ਼ਾ ਦੀ ਅਜਾਦੀ ਲਈ ਆਪਣੀਆ ਜਾਨਾਂ ਕੁਰਬਾਨ ਕੀਤੀਆ ਸਨ । ਇਹ 1962 ਨੂੰ ਜਦੋ ਭਾਰਤ ਨੇ ਇਸ ਸ਼ਹੀਦੀ ਸਮਾਧ ਲੈਣ ਲਈ ਫਾਜਿਲਕਾ ਵਿਖੇ ਹੈੱਡ ਸੁਲੇਮਾਨ ਦੀ ਨਜਦੀਕ 12 ਪਿੰਡ ਪਾਕਿਸਤਾਨ ਨੂੰ ਦਿੱਤੇ । ਪਰ ਕਿਸਮਤ ਦੀ ਖੇਡ ਹੈ ਕਿ ਸਾਲ 1971 ਵਿਚ ਹਿੰਦ-ਪਾਕ ਜੰਗ ਸਮੇਂ ਸ਼ਹੀਦਾ ਦੇ ਇਹ ਸਟੇਟਸ ਹਟਾ ਕੇ ਪਾਕਿਸਤਾਨ ਫੌਜ ਲੈ ਗਈ ਜੋ ਅਜੇ ਤੱਕ ਵਾਪਸ ਨਹੀ ਕੀਤੇ । ਇਥੇ ਇਹ ਦੱਸਣਾ ਵੀ ਜਰੂਰੀ ਹੈ ਕਿ 1970 ਤੱਕ ਇਥੇ ਸਾਂਝੀ ਪਰੇਡ ਅਤੇ ਰਿਟਰੀਟ ਦੀ ਰਸਮ ਇਸ ਚੈਕ ਪੋਸਟ ਤੇ ਨਹੀ ਸੀ ਹੁੰਦੀ । ਪਰੰਤੂ ਇਕ ਸ਼ਾਮ ਇੰਸਪੈਕਟਰ ਜਨਰਲ ਬੀ.ਐਸ.ਐਫ. ਅਸ਼ਵਨੀ ਕੁਮਾਰ ਸ਼ਰਮਾ ਨੇ ਦੋਵਾਂ ਅਥਾਰਟੀਆ ਦੀ ਸਾਂਝੀ ਰਿਟਰੀਟ ਰਸਮ ਕੀਤੀ ਅਤੇ ਉਦੋਂ ਤੋ ਇਹ ਇਕ ਰਸਮ ਬਣ ਗਈ ਜੋ ਆਪਣੇ ਆਪ ਵਿਚ ਬੇਜੋੜ ਹੈ ।

  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ
  • ਭਾਰਤ-ਪਾਕ ਰਿਟ੍ਰੀਟ ਸਮਾਰੋਹ, ਹੁਸੈਨੀਵਾਲਾ ਬਾਰਡਰ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ

ਰੇਲਗੱਡੀ ਰਾਹੀਂ

ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ 13 ਕਿਲੋਮੀਟਰ ਦੀ ਦੂਰੀ

ਸੜਕ ਰਾਹੀਂ

ਬੱਸ ਅੱਡਾ ਫਿਰੋਜ਼ਪੁਰ ਸਿਟੀ ਤੋਂ 10.5 ਕਿ.ਮੀ. , ਕੈਂਟ ਜਨਰਲ ਬੱਸ ਅੱਡਾ ਫ਼ਿਰੋਜ਼ਪੁਰ ਛਾਉਣੀ ਤੋਂ 12.4 ਕਿ.ਮੀ. ਦੀ ਦੂਰੀ