ਐੰਗਲੋ ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ
ਦਿਸ਼ਾਕੋਈ ਵੀ ਕੌਮ ਉਨ੍ਹਾਂ ਸ਼ਹੀਦਾ ਅਤੇ ਅਜਾਦੀ ਘੁਲਾਟੀਆਂ ਨੂੰ ਭੁਲਣ ਦਾ ਹੋਸਲਾ ਨਹੀ ਕਰ ਸਕਦੀ ਜਿਨ੍ਹਾਂ ਨੇ ਸਾਡੇ ਸਾਰਿਆ ਦੀ ਆਜਾਦੀ ਲਈ ਫਾਂਸੀ ਦੇ ਤਖਤੇ ਨੂੰ ਚੁੰਮਿਆ ਹੋਵੇ । ਇਹ ਜਰੂਰੀ ਫਰਜ ਬਣਦਾ ਹੈ ਕਿ ਉਨ੍ਹਾਂ ਦੇ ਆਦਰ ਸਤਿਕਾਰ ਅਤੇ ਅਮਰਯਾਦ ਲਈ ਉਨ੍ਹਾਂ ਦੇ ਸ਼ਹੀਦੀ ਸਮਾਰਕ ਬਣਾਈਏ ਤਾਂ ਜੋ ਇਹ ਆਉਣ ਵਾਲੀਆਂ ਪੀੜੀਆਂ ਲਈ ਹੌਂਸਲੇ ਅਤੇ ਪ੍ਰੇਰਣਾ ਸਰੋਤ ਬਣਨ । ਇਸ ਦੇ ਪਿਛੋਕੜ ਮੁਤਾਬਕ ਪੰਜਾਬ ਸਰਕਾਰ ਨੇ ਐੰਗਲੋ ਸਿੱਖ ਵਾਰ ਮੈਮੋਰੀਅਲ ਫਿਰੋਜਸ਼ਾਹ ਵਿਖੇ ਬਹਾਦਰ ਪੰਜਾਬੀਆਂ ਦੀ ਯਾਦ ਅਮਰ ਰੱਖਣ ਲਈ ਬਣਾਇਆ ਹੈ ਜਿਨ੍ਹਾਂ ਨੇ ਅੰਗਰੇਜੀ ਫੌਜ ਵਿਰੁੱਧ ਮੁਦਕੀ,ਫਿਰੋਜਸ਼ਾਹ, ਸਭਰਾਉ ਅਤੇ ਚਿਲਿਆਵਾਲਾ ਵਿਖੇਂ ਬਹਾਦਰੀ ਨਾਲ ਲੜਦੇ ਹੋਏ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ । ਸਾਲ 1845 ਵਿਚ ਅੰਗਰੇਜੀ ਫੌਜ ਅਤੇ ਸਿੱਖਾਂ ਦੀ ਪਹਿਲੀ ਜੰਗ ਮੁਦਕੀ ਵਿਖੇ 18 ਦਸੰਬਰ ਨੂੰ 1845 ਨੂੰ ਹੋਈ । ਲੜਾਈ ਵਿਚ ਸਿੱਖਾਂ ਦੀ ਬਹਾਦਰੀ ਅਤੇ ਅਨੁਸ਼ਾਸਨ ਬਾਰੇ ਦੁਸ਼ਮਣ ਨੇ ਵੀ ਸਿਫਤ ਕੀਤੀ । ਦੂਸਰੀ ਲੜਾਈ ਫਿਰੋਜਸ਼ਾਹ ਵਿਖੇ 21-22 ਦਸੰਬਰ 1845 ਨੂੰ ਹੋਈ । ਅੰਗਰੇਜੀ ਫੌਜ ਆਪਣੇ ਕਮਾਂਡਰ-ਇਨ-ਚੀਫ ਸਰ ਚਾਰਲਸ ਗਠ ਦੀ ਕਮਾਂਡ ਹੇਠ ਲੜ ਰਹੀ ਸੀ ਜਿਸ ਦਾ ਇਨਾ ਨੁਕਸਾਨ ਹੋਇਆ ਕਿ ਇੰਗਲੈਂਡ ਵਿਚ ਕੋਹਰਾਮ ਮਚ ਗਿਆ । ਉਨ੍ਹਾਂ ਦੇ 748 ਸੈਨਿਕ ਸਾਰੇ ਗਏ ਜਿਨ੍ਹਾਂ ਵਿਚੋ 54 ਅਫਸਰ ਅਤੇ 1625 ਸੈਨਿਕ ਫਿਰੋਜਸ਼ਾਹ ਵਿਖੇ ਜਖਮੀ ਹੋਏ । ਤੀਸਰੀ ਲੜਾਈ ਸਭਰਾਉ ਵਿਖੇ 10 ਫਰਵਰੀ 1846 ਨੂੰ ਹੋਈ ਅਤੇ ਆਖਰੀ ਲੜਾਈ ਚੇਲਿਆਵਾਲੀ ਵਿਖੇ 13 ਜਨਵਰੀ 1849 ਨੂੰ ਹੋਈ । ਅੰਤ ਵਿਚ ਅੰਗਰੇਜਾਂ ਦੀ ਸਿੱਖਾਂ ਤੇ ਜਿੱਤ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਨਾਲ ਨਹੀ, ਬਲਕਿ ਸਿੱਖ ਜਰਨੈਲ ਤੇਜਾ ਸਿੰਘ ਦੀ ਬੇਈਮਾਨੀ/ਗੱਦਾਰੀ ਅਤੇ ਲਾਲ ਸਿੰਘ ਦੀ ਨਾ ਕਾਬਲੀਅਤ ਕਾਰਨ ਹੋਈ । ਅੰਗਰੇਜੀ ਕਮਾਂਡਰ-ਇਨ-ਚੀਫ ਗਫ ਜੋ ਨਿੱਜੀ ਤੌਰ ਤੇ ਇਹਨਾਂ ਲੜਾਇਆ ਦੀ ਨਿਗਰਾਨੀ ਕਰ ਰਹੇ ਸਨ, ਵਲੋਂ ਇਹ ਆਪਣੀ ਡਾਇਰੀ ਵਿਚ ਲਿਖਿਆ ਹੈ । ਕਾਨੂੰਨ ਹਾਰੇ ਦੁਸ਼ਮਣ ਦੀ ਸ਼ਾਨਦਾਰ ਬਹਾਦਰੀ ਬਾਰੇ ਨਿੱਜੀ ਵਿਚਾਰ ਲਿਖੱਣ ਤੋਂ ਰੋਕਦਾ ਹੈ ਅਤੇ ਉਹ ਐਲਾਨ ਕਰਦਾ ਹੈ ਕਿ ਬੰਦੀ ਹੋਣ ਤੋ ਬਚਣ ਲਈ ਉਸ ਦੇ ਦੇਸ਼ ਨੂੰ ਕੁਰਬਾਨੀਆ ਦੀ ਲੋੜ ਹੈ । ਸਮਰਪਿਤ ਸ਼ਰੀਰਾ ਦੇ ਇਸ ਡਰਾਉਣੇ ਕਤਲੇਆਮ ਦਾ ਉਹ ਗਵਾਹ ਹੈ ਅਤੇ ਰੋਇਆ ਹੈ । ਪੰਜਾਬ ਸਰਕਾਰ ਵਲੋਂ ਗਠਿਤ ਕੀਤੀ ਫਿਰੋਜਸ਼ਾਹ ਮੈਮੋਰੀਅਲ ਕਮੇਟੀ ਦੇ ਵਾਈਸ ਚਾਂਸਲਰ ਡਾਕਟਰ ਐਸ. ਐਸ. ਰੰਧਾਵਾ ਦੀ ਰਹਿਨਮਾਈ ਹੇਠ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੀਨੀਅਰ ਆਰਕੀ ਟੈਕਟ ਮਿਸਟਰ ਐਚ.ਐਸ. ਚੋਪੜਾ ਵਲੋਂ ਡਿਜਾਈਨ ਕੀਤੀ ਜੀ.ਟੀ. ਰੋਡ ਤੇ ਰਾਜਸਥਾਨ ਕਨਾਲ ਅਤੇ ਸਰਹੰਦ ਫੀਡਰ ਦੇ ਕਿਨਾਰੇ ਪਲੇਟਫਾਰਮ ਤੇ ਤਿੰਨ ਮੰਜਲਾਂ ਇਮਾਰਤ ਬਣੀ ਹੈ । ਗਰਾਉਂਡ ਫਲੋਰ ਦੇ ਹਾਲ ਵਿਚ ਐੰਗਲੋ ਸਿੱਖ ਵਾਰ ਨਾਲ ਸਬੰਧਤ ਹਥਿਆਰ ਰੱਖੇ ਹਨ । ਸ਼ਾਹ ਮੁਹੰਮਦ ਅਤੇ ਘਨਿਰਾਮ ਦੀਆਂ ਵਾਰਾ ਦੇ ਹਵਾਲੇ ਤੋ ਸਿਖਾਂ ਦਾ ਇਤਿਹਾਸ ਕਾਂਸੇ ਉਪਰ ਅੱਖਰ ਗੋਦ ਕੇ ਲਿਖਿਆ ਹੈ । ਪੰਜਾਬ ਸਰਕਾਰ ਨੇ ਪਟਿਆਲਾ ਅਜਾਇਬ ਘਰ ਤੋ ਹਥਿਆਰ ਦਿੱਤੇ ਹਨ । ਹਾਲ ਵਿਚ ਮੁੱਦਕੀ, ਫਿਰੋਜਸ਼ਾਹ,ਸਭਰਾਉ ਅਤੇ ਚਿਲਿਆਵਾਲੀ ਚਾਰ ਲੜਾਈਆ ਦੀ ਪੇੰਟਿਗ ਲਗੀ ਹੈ । ਨਾਮਵਰ ਮਸ਼ਹੂਰ ਆਰਟਿਸਟ ਮਿਸਟਰ ਕ੍ਰਿਪਾਲ ਸਿੰਘ ਵਲੋਂ ਇਹ ਪੇੰਟਿਗਸ ਤਿਆਰ ਕੀਤੀਆ ਹਨ ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ
ਰੇਲਗੱਡੀ ਰਾਹੀਂ
ਰੇਲਵੇ ਸਟੇਸ਼ਨ ਫ਼ਿਰੋਜ਼ਪੁਰ ਕੈਂਟ ਤੋਂ 22.1 ਕਿਲੋਮੀਟਰ ਦੀ ਦੂਰੀ
ਸੜਕ ਰਾਹੀਂ
ਫਿਰੋਜ਼ਪੁਰ ਕੈਂਟ ਜਨਰਲ ਬੱਸ ਸਟੈਂਡ ਤੋਂ 20.8 ਕਿਲੋਮੀਟਰ ਦੂਰ ਬੱਸ ਸਟੈਂਡ ਫਿਰੋਜ਼ਪੁਰ ਸਿਟੀ ਤੋਂ 22.4 ਕਿਲੋਮੀਟਰ ਦੀ ਦੂਰੀ