ਬੰਦ ਕਰੋ

ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ,ਫਿਰੋਜ਼ਪੁਰ ਛਾਉਣੀ

ਦਿਸ਼ਾ

ਸਾਰਾਗੜੀ ਮੈਮੋਰੀਅਲ ਗੁਰਦੁਆਰਾ 36 ਸਿੱਖ ਰੈਜੀਮੈਂਟ ਦੇ 21 ਜਵਾਨਾਂ ਦੀ ਯਾਦ ਵਿਚ ਬਣਾਇਆ ਹੈ, ਜਿਨ੍ਹਾਂ ਨੇ 12 ਸਤੰਬਰ 1897 ਨੂੰ ਵਜੀਰ ਸਤਾਨ ਵਿਚ ਸਾਰਾਗੜੀ ਕਿਲੇ ਦੇ ਬਚਾਅ ਵਿਚ ਸ਼ਹੀਦੀ ਦਿੱਤੀ, ਜਦੋਂ 10 ਹਜਾਰ ਪਠਾਨਾਂ ਦੇ ਹਮਲੇ ਤੋ ਕਿਲੇ ਦਾ ਬਚਾਅ ਕਰ ਰਹੇ ਸਨ । ਫਿਰੋਜਸ਼ਾਹ ਵਿਖੇ 36 ਸਿੱਖ ਰੈਜੀਮੈਂਟ ਦੀ ਸਥਾਪਨਾ ਅਪ੍ਰੈਲ 1887 ਨੂੰ ਹੋਈ ਸੀ । ਕਰਨਲ ਕੁਕ ਦੀ ਕਮਾਂਡ ਹੇਠ ਜਨਵਰੀ 1897 ਨੂੰ ਰੈਜੀਮੈਂਟ ਫੋਰਟ ਲੋਕ ਹਾਰਡ ਵਿਖੇ ਭੇਜੀ ਗਈ ਜਿਸ ਦੀਆਂ ਸਾਰਾਗੜੀ ਅਤੇ ਗੁਲਿਸਤਾਨ ਮਸ਼ਹੂਰ ਚੌਂਕੀਆਂ ਸਨ । ਸਤੰਬਰ 12 ਨੂੰ ਲਗਭਗ 10 ਹਜਾਰ ਪਠਾਨਾਂ ਨੇ ਸਾਰਾਗੜੀ ਤੋਂ ਇਕ ਹਜਾਰ ਕਦਮ ਦੇ ਫਾਸਲੇ ਤੇ ਘੇਰਾਬੰਦੀ ਕਰਕੇ ਫਾਇਰਿੰਗ ਸ਼ੁਰੂ ਕਰ ਦਿੱਤੀ । ਉਥੇ ਸਿਰਫ 21 ਸਿੱਖ ਜਵਾਨ ਕਿਲੇ ਵਿਚ ਸਨ, ਜਿਨ੍ਹਾਂ ਨੇ ਜੁਆਬੀ ਫਾਈਰ ਕੀਤਾ ਕਿਉਂਕਿ ਬਾਹਰੀ ਮਦਦ ਸੰਭਵ ਨਹੀ ਸੀ । ਸਿਪਾਹੀ ਗੁਰਮੁਖ ਸਿੰਘ ਨੇ ਹੋਲੋਗ੍ਰਾਫ ਰਾਂਹੀ ਆਪਣੇ ਕਮਾਂਡਰ ਕਰਨਲ ਨੌਘਟਨ ਨੂੰ ਸੂਚਿਤ ਕੀਤਾ ਕਿ ਕਿਲੇ ਤੇ ਦੁਸ਼ਮਣ ਨੇ ਹਮਲਾ ਕਰ ਦਿੱਤਾ ਹੈ । ਕਮਾਂਡਰ ਦੇ ਹੁਕਮ ਨਾਲ ਇਹਨਾਂ ਜਵਾਨਾਂ ਨੇ ਜਵਾਬੀ ਫਾਇਰ ਜਾਰੀ ਰੱਖਿਆ । ਲੜਾਈ 7 ਘੰਟੇ ਜਾਰੀ ਰਹੀ ਅਤੇ ਫੇਰ ਸਿੱਖ ਇਕ ਇਕ ਕਰਕੇ ਸ਼ਹੀਦ ਹੁੰਦੇ ਗਏ । ਲਗਭਗ 2 ਵਜੇ ਫੌਜ ਗੋਲੀ ਸਿਕਾ ਖਤਮ ਹੋਣ ਲਗਾ ਅਤੇ ਹੋਰ ਸਪਲਾਈ ਕਰਨ ਲਈ ਕਰਨਲ ਨੂੰ ਬੇਨਤੀ ਕੀਤੀ ਗਈ । ਸਪਲਾਈ ਨਹੀਂ ਮਿਲੀ ਪਰ ਜਵਾਨਾਂ ਨੂੰ ਆਪਣੀਆ ਬੰਦੂਕਾ ਲਾਠੀ ਦੀ ਤਰਾਂ ਵਰਤਣ ਲਈ ਦਸਿਆ ਗਿਆ । ਇਸ ਸਮੇਂ ਪਠਾਨਾਂ ਨੇ ਸਿੱਖ ਜਵਾਨਾਂ ਨੂੰ ਆਤਮਸਮਰਪਨ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਲੜਕੇ ਮਰਨ ਨੂੰ ਪਹਿਲ ਦਿੱਤੀ । ਅੰਤ ਵਿਚ ਬਹਾਦਰ ਟੁਕੜੀ ਦਾ ਲੀਡਰ ਹਵਲਦਾਰ ਈਸ਼ਰ ਸਿੰਘ ਰਹਿ ਗਿਆ । ਸਿਰ ਦੇ ਦੁਆਲੇ ਬਹੁਤ ਜਿਆਦਾ ਗਰਮੀ, ਲਾਪਰਵਾਹੀ ਨਾਲ ਦਨਦਨਾਉਂਦੀਆਂ ਗੋਲੀਆ ਦੇ ਬਾਵਜੂਦ ਹਵਲਦਾਰ ਈਸ਼ਰ ਸਿੰਘ ਨੇ ਆਪਣਾ ਸਿਰ ਕਿਲਾ ਲੋਕਹਰਟ ਨਾਲ ਹੈਲੈਗਰਾਫਕ ਸੰਪਰਕ ਲਈ ਉਪਰ ਰੱਖਿਆ । ਉਸ ਸਮੇ ਦੀ ਆਰਮੀ ਅਥਾਰਟੀ ਅਨੁਸਾਰ ਛੋਟੀ ਟੁਕੜੀ ਵਿਚੋ ਸਿਰਫ ਹਵਲਦਾਰ ਈਸ਼ਰ ਸਿੰਘ ਇਕਲਾ ਜਿਉਂਦਾ ਅਤੇ ਬਿਨਾਂ ਜਖਮ ਸੀ, ਜੋ ਰਾਈਫਲ ਸਮੇਤ ਦਰਵਾਜੇ ਦੇ ਸਾਹਮਣੇ ,ਜਿਸ ਕਮਰੇ ਵਿਚੋ ਦੁਸ਼ਮਣ ਨੇ ਰਸਤਾ ਰੋਕਿਆ ਸੀ, ਸ਼ਾਂਤੀ ਅਤੇ ਚੁਸਤੀ ਨਾਲ ਲੜਾਈ ਜਾਰੀ ਕਰਨ ਲਈ ਤਿਆਰ ਰਿਹਾ । ਉਸਨੇ ਆਪਣੀ ਰਾਈਫਲ ਭਰੀ ਅਤੇ ਫਾਇਰ ਕਰ ਦਿੱਤਾ । ਮੌਤ ਵਿਚ ਵੀ ਸਿੱਖਵਾਰ ਵਿਚ ਅਜੇਤੂ ਦੇ ਮਰਦੇ ਬੁਲਾਂ ਵਿੱਚ ਦੁਸ਼ਮਣ ਲਈ ਲਲਕਾਰ ਸੀ । ਫੇਰ ਚੁਪੀ ਅੱਗ ਦੀਆਂ ਲਾਟਾ ਦੀ ਚਮਚਮਾਹਟ ਨੇ ਤੋੜੀ । ਫਿਰੋਜਸ਼ਾਹ ਮੈਮੋਰੀਅਲ ਗੁਰਦੁਆਰਾ ਫੌਜ ਨੇ ਇਨਾਂ ਬਹਾਦਰ ਜਵਾਨਾਂ ਦੇ ਸਨਮਾਨ ਲਈ 27118/- ਰੁਪਏ ਵਿਚ ਬਣਾਇਆ ਸੀ । ਪੰਜਾਬ ਦੇ ਉਸ ਸਮੇਂ ਦੇ ਲੈਫਟੀਨੈਂਟ ਗਵਰਨਰ ਸਰ ਚਾਰਲਸ ਪੇਵਜ ਨੇ 1904 ਵਿਚ ਗੁਰਦੁਆਰਾ ਖੋਲਣ ਦਾ ਐਲਾਨ ਕੀਤਾ ਸੀ । ਹਰ ਸਾਲ 12 ਸਤੰਬਰ ਨੂੰ ਧਾਰਮਕ ਜਲਸਾ ਸਵੇਰੇ ਜਦਕਿ ਸਾਬਕਾ ਸੈਨਿਕਾ ਦਾ ਪੁਨਰ ਮਿਲਨ ਸ਼ਾਮ ਨੂੰ ਹੁੰਦਾ ਹੈ ।

  • ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ਫਿਰੋਜ਼ਪੁਰ ਛਾਉਣੀ
  • ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ ਫਿਰੋਜ਼ਪੁਰ ਛਾਉਣੀ
  • ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ, ਫਿਰੋਜ਼ਪੁਰ ਛਾਉਣੀ
  • ਸਾਰਾਗੜ੍ਹੀ ਮੈਮੋਰੀਅਲ ਗੁਰਦੁਆਰਾ, ਫਿਰੋਜ਼ਪੁਰ ਛਾਉਣੀ

ਕਿਵੇਂ ਪਹੁੰਚੀਏ:

ਹਵਾਈ ਜਹਾਜ਼ ਰਾਹੀਂ

124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ

ਰੇਲਗੱਡੀ ਰਾਹੀਂ

ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ 2 ਕਿਲੋਮੀਟਰ ਦੀ ਦੂਰੀ

ਸੜਕ ਰਾਹੀਂ

ਬੱਸ ਅੱਡਾ ਫਿਰੋਜ਼ਪੁਰ ਸਿਟੀ ਤੋਂ 3.3 ਕਿ.ਮੀ. , ਕੈਂਟ ਜਨਰਲ ਬੱਸ ਅੱਡਾ ਫ਼ਿਰੋਜ਼ਪੁਰ ਛਾਉਣੀ ਤੋਂ 1.8 ਕਿ.ਮੀ. ਦੀ ਦੂਰੀ