ਇੱਥੇ ਹਵਾਈ, ਰੇਲ ਜਾਂ ਸੜਕ ਰਾਹੀਂ ਫਿਰੋਜ਼ਪੁਰ ਪਹੁੰਚਣ ਲਈ ਕੁਝ ਵੇਰਵੇ ਹਨ।
ਆਵਾਜਾਈ :
ਹਵਾਈ : ਸਭ ਤੋਂ ਨਜ਼ਦੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਸ਼੍ਰੀ ਗੁਰੂ ਰਾਮ ਦਾਸ ਕੌਮਾਂਤਰੀ ਹਵਾਈ ਅੱਡਾ ਅੰਮ੍ਰਿਤਸਰ ਹੈ (124 ਕਿਲੋਮੀਟਰ, NH54 ਰਾਹੀਂ ਆਪਣੇ ਵਾਹਨ ਤੇ ਲਗਭਗ 2 ਘੰਟੇ 30 ਮਿੰਟ )। ਦੂਜਾ ਨਜ਼ਦੀਕੀ ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡਾ (242 ਕਿ.ਮੀ. , NH5 ਰਾਹੀਂ ਆਪਣੇ ਵਾਹਨ ਤੇ ਲਗਭਗ 4 ਘੰਟੇ 5 ਮਿੰਟ)। ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡਾ ਨਵੀਂ ਦਿੱਲੀ, ਫ਼ਿਰੋਜ਼ਪੁਰ ਤੋਂ NH9 ਅਤੇ NH 54 ਰਾਹੀਂ ਘੱਟੋ-ਘੱਟ 428 ਕਿਲੋਮੀਟਰ ਦੂਰ ਹੈ ।
ਰੇਲ : ਉੱਤਰੀ ਰੇਲਵੇ ਜ਼ੋਨ ਦੇ ਫ਼ਿਰੋਜ਼ਪੁਰ ਰੇਲਵੇ ਵਿਭਾਗ ਵਿੱਚ ਕਈ ਰੇਲਵੇ ਰੂਟ ਹਨ ਜੋ ਐਨ.ਸੀ.ਆਰ ਦੇ ਮੁੱਖ ਰੇਲਵੇ ਸਟੇਸ਼ਨਾਂ, ਟਰਾਈਸਿਟੀ, ਪੰਜਾਬ ਰਾਜ ਦੇ ਅੰਦਰ ਦੇ ਸਟੇਸ਼ਨਾਂ ਅਤੇ ਹੋਰ ਰਾਜ ਜਿਵੇਂ ਰਾਜਸਥਾਨ, ਜੰਮੂ ਅਤੇ ਕਸ਼ਮੀਰ, ਮੁੰਬਈ ਆਦਿ ਨੂੰ ਵੀ ਮਿਲਾ ਰਹੀਆਂ ਹਨ। ਇਸ ਲਈ ਇਹ ਉੱਤਰੀ ਭਾਰਤ ਵਿੱਚ ਇਕ ਮਹੱਤਵਪੂਰਣ ਟ੍ਰਾਂਜਿਟ ਬਿੰਦੂ ਹੈ । ਫ਼ਿਰੋਜ਼ਪੁਰ ਪਹੁੰਚਣ ਲਈ ਜੇ ਕਿਸੇ ਨੇ ਰੇਲ ਗੱਡੀਆਂ ਵੇਖਣੀਆਂ ਹਨ ਤਾਂ ਦਿੱਤੇ ਲਿੰਕ ਤੇ ਜਾਓ :
http://www.indianrail.gov.in/src_dest_trns.html
ਸੜਕ : ਤਿੰਨ ਮਹੱਤਵਪੂਰਨ ਕੌਮੀ ਹਾਈਵੇ NH5, NH7, NH9 । ਫਿਰੋਜ਼ਪੁਰ ਤੱਕ ਪਹੁੰਚਣ ਲਈ ਵੱਖ-ਵੱਖ ਰਾਸ਼ਟਰੀ ਰਾਜ ਮਾਰਗ ਨਾਲ ਸਬੰਧਿਤ 2 ਮਹੱਤਵਪੂਰਨ ਰਾਜ ਮਾਰਗ SH15, SH20 ਹਨ। ਫ਼ਿਰੋਜ਼ਪੁਰ ਦੇ ਦੋ ਪ੍ਰਮੁੱਖ ਬੱਸ ਸਟੈਂਡ ਹਨ: ਬਸ ਸਟੈਂਡ, ਫਿਰੋਜ਼ਪੁਰ ਸਿਟੀ ਅਤੇ ਕੈਂਟੋਨਮੈਂਟ ਬੱਸ ਸਟੈਂਡ, ਫਿਰੋਜ਼ਪੁਰ ਛਾਉਣੀ ।