ਬਾਰਕੀ ਮੈਮੋਰੀਅਲ, ਫਿਰੋਜ਼ਪੁਰ ਛਾਉਣੀ
ਦਿਸ਼ਾਬਰਕੀ ਮੈਮੋਰੀਅਲ, 7 ਇਨਫੈਨਟਰੀ ਡਵੀਜਨ ਦੇ ਜਵਾਨਾਂ ਦੀ ਯਾਦ ਅਮਰ ਰੱਖਣ ਲਈ ਸਾਲ 1969 ਵਿਚ ਬਣਾਇਆ ਸੀ , ਜਿਨ੍ਹਾਂ ਨੇ 1965 ਦੀ ਲੜਾਈ ਵਿਚ ਮਹਾਨ ਕੁਰਬਾਣੀ ਦਿੱਤੀ ਅਤੇ ਲਹੌਰ ਦੇ ਉਤਰ ਪੂਰਬ ਤੋ 15 ਮੀਲ ਦੂਰੀ ਤੇ ਸਥਿਤ ਬਰਕੀ ਕਸਬੇ ਲਈ ਪੱਕਾ ਰਸਤਾ ਬਣਾਇਆ । ਇਸ ਮੈਮੋਰੀਅਲ ਦਾ ਨੀਹ ਪੱਥਰ ਲੈਫਟੀਨੈਂਟ ਜਨਰਲ ਹਰਬਖਸ਼ ਸਿੰਘ ਵਲੋਂ 11 ਸਤੰਬਰ 1969 ਨੂੰ ਰੱਖਿਆ ਸੀ ਅਤੇ ਉਦਘਾਟਨੀ ਸਮਾਰੋਹ ਦੀ ਰਸਮ ਲੈਫਟੀਨੈਂਟ ਜਨਰਲ ਐਚ.ਕੇ. ਸਿਬਲ ਮਹਾਵੀਰ ਚਕਰਾ ਵਲੋਂ ਕੀਤੀ ਗਈ । ਮੈਮੋਰੀਅਲ ਜਿਹੜਾ ਹੁਣ ਸਾਰਾਗੜੀ ਕੰਪਲੈਕਸ ਦਾ ਕੇਂਦਰੀ ਹਿਸਾ ਬਣ ਗਿਆ ਹੈ। ਇਕ ਪੈਟਨ ਟੈਂਕ ਅਤੇ ਬਰਕੀ ਮੀਲ ਪਥਰ ਦੱਖਣ ਅਤੇ ਪਾਣੀ ਦਾ ਫੁਹਾਰਾ ਉਤਰ ਵਿਚ ਹੈ । ਪਿਲਰ ਦੀ ਉਚਾਈ 27 ਫੁੱਟ ਹੈ ਅਤੇ ਲਾਲ ਤੇ ਚਿੱਟੇ ਰੇਤਲੇ ਪਥੱਰਾਂ ਅਤੇ ਚੂਨੇ ਦਾ ਬਣਿਆ ਹੈ । ਢਾਂਚਾ ਅਤੇ ਚਿਤਰ ਕਲਾਂ ਭਰਤੀ ਕਲਾਸੀਕਲ ਭਵਨਕਲਾ ਤਰੀਕੇ ਦੀ ਹੈ । ਫੁਹਾਰਾ ਉਨ੍ਹਾਂ ਦੀ ਯਾਦ ਦੀ ਪ੍ਰਤੀਨਿਧਤਾ ਕਰਦਾ ਹੈ, ਜਿਨ੍ਹਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜੋ ਭਰਪੂਰ ਪਾਣੀ ਦੇ ਫੁਹਾਰੇ ਨਾਲ ਤਾਜਾ ਅਤੇ ਚਮਕਦੀਆਂ ਰਹਿਣਗੀਆਂ ।
ਕਿਵੇਂ ਪਹੁੰਚੀਏ:
ਹਵਾਈ ਜਹਾਜ਼ ਰਾਹੀਂ
124 ਕਿਲੋਮੀਟਰ ਸ੍ਰੀ ਗੁਰੂ ਰਾਮ ਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਅੰਮ੍ਰਿਤਸਰ ਤੋਂ 242 ਕਿਲੋਮੀਟਰ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ 428 ਕਿਲੋਮੀਟਰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ, ਨਵੀਂ ਦਿੱਲੀ ਤੋਂ
ਰੇਲਗੱਡੀ ਰਾਹੀਂ
ਰੇਲਵੇ ਸਟੇਸ਼ਨ ਫਿਰੋਜ਼ਪੁਰ ਛਾਉਣੀ ਤੋਂ 1.9 ਕਿਲੋਮੀਟਰ ਦੀ ਦੂਰੀ
ਸੜਕ ਰਾਹੀਂ
ਬੱਸ ਅੱਡਾ ਫਿਰੋਜ਼ਪੁਰ ਸਿਟੀ ਤੋਂ 3.3 ਕਿ.ਮੀ. ਕੈਂਟ ਜਨਰਲ ਬੱਸ ਅੱਡਾ ਫ਼ਿਰੋਜ਼ਪੁਰ ਛਾਉਣੀ ਤੋਂ 2.0 ਕਿ.ਮੀ. ਦੀ ਦੂਰੀ